ਨੋਇਡਾ : ਸ਼ਹਿਰ ਦੇ ਕੰਚਨਜੰਗਾ ਮਾਰਕੀਟ ਨੇੜੇ ਐਤਵਾਰ ਸਵੇਰੇ ਬੇਕਾਬੂ ਔਡੀ ਕਾਰ ਨਾਲ ਟਕਰਾਉਣ ਕਾਰਨ ਬਜ਼ੁਰਗ ਦੀ ਮੌਤ ਦੇ ਮਾਮਲੇ ਵਿਚ ਪੁਲਸ ਕਾਰ ਚਾਲਕ ਦੀ ਭਾਲ ਕਰ ਰਹੀ ਹੈ। ਥਾਣਾ ਸੈਕਟਰ-24 ਦੇ ਇੰਚਾਰਜ ਇੰਸਪੈਕਟਰ ਵਿਵੇਕ ਸ੍ਰੀਵਾਸਤਵ ਨੇ ਦੱਸਿਆ ਕਿ ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਸੈਕਟਰ-53 ਦੇ ਰਹਿਣ ਵਾਲੇ ਪ੍ਰਦੀਪ ਕੁਮਾਰ ਸ਼ਾਹ ਨੇ ਦੱਸਿਆ ਕਿ ਉਸ ਦੇ ਪਿਤਾ ਜਨਕ ਦੇਵ ਰੋਜ਼ਾਨਾ ਦੀ ਤਰ੍ਹਾਂ ਐਤਵਾਰ ਸਵੇਰੇ ਸੈਰ ਲਈ ਨਿਕਲੇ ਸਨ। ਜਦੋਂ ਉਹ ਕਾਫੀ ਦੇਰ ਤੱਕ ਵਾਪਸ ਨਾ ਆਏ ਤਾਂ ਉਨ੍ਹਾ ਦੀ ਭਾਲ ਸ਼ੁਰੂ ਕੀਤੀ ਗਈ। ਉਹ ਸੜਕ ਕਿਨਾਰੇ ਖੂਨ ਨਾਲ ਲੱਥਪੱਥ ਮਿਲੇ।
ਸਥਾਨਕ ਲੋਕਾਂ ਨੇ ਦੱਸਿਆ ਕਿ ਅਣਪਛਾਤੀ ਔਡੀ ਕਾਰ ਦਾ ਚਾਲਕ ਉਨ੍ਹਾ ਨੂੰ ਟੱਕਰ ਮਾਰ ਕੇ ਭੱਜ ਗਿਆ ਸੀ। ਮਿ੍ਰਤਕ ਦੇ ਵਾਰਸਾਂ ਨੇ ਇਹ ਵੀ ਦੋਸ਼ ਲਾਇਆ ਕਿ ਪ੍ਰਦੀਪ ਅਤੇ ਉਸ ਦੇ ਹੋਰ ਪਰਵਾਰਕ ਮੈਂਬਰ ਕੇਸ ਦਰਜ ਕਰਵਾਉਣ ਲਈ ਕਈ ਘੰਟੇ ਪੁਲਸ ਚੌਂਕੀ ਅਤੇ ਥਾਣੇ ਦੇ ਚੱਕਰ ਲਗਾਉਂਦੇ ਰਹੇ।




