ਸੰਵਿਧਾਨ ਤੇ ਲੋਕਤੰਤਰ ਖਤਰੇ ‘ਚ, ਨਿਰਾਸ਼ ਲੋਕ ਸੰਘਰਸ਼ ਲਈ ਸੜਕਾਂ ‘ਤੇ ਉੱਤਰਨ ਲਈ ਮਜਬੂਰ : ਅਰਸ਼ੀ

0
275

ਮਾਨਸਾ (ਪਰਮਦੀਪ ਰਾਣਾ)
ਮੋਦੀ ਸਰਕਾਰ ਵੱਲੋਂ ਲਏ ਜਾ ਰਹੇ ਲੋਕ ਵਿਰੋਧੀ ਫੈਸਲਿਆਂ ਕਾਰਨ ਹਰ ਵਰਗ ਦੇ ਲੋਕਾਂ ਵਿੱਚ ਨਿਰਾਸ਼ਾ ਦਾ ਮਾਹੌਲ ਬਣਿਆ ਹੋਇਆ ਹੈ, ਕਿਉਂਕਿ ਤਿੰਨ ਖੇਤੀ ਵਿਰੋਧੀ ਕਾਨੂੰਨ, ਮਜ਼ਦੂਰ ਵਿਰੋਧੀ ਕਿਰਤ ਕਾਨੂੰਨ ਆਦਿ ਰਾਜਾਂ ਦੇ ਅਧਿਕਾਰਾਂ ‘ਤੇ ਹਮਲੇ ਦੇ ਕਾਰਨ ਦੇਸ਼ ਦੇ ਸੰਵਿਧਾਨ ਅਤੇ ਲੋਕਤੰਤਰ ਖਤਰੇ ਵਿੱਚ ਦਿਖਾਈ ਦੇ ਰਿਹਾ ਹੈ ਅਤੇ ਨਿਰਾਸ਼ ਲੋਕ ਸੰਘਰਸ਼ ਲਈ ਸੜਕਾਂ ‘ਤੇ ਉਤਰਨ ਲਈ ਮਜਬੂਰ ਹਨ | ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ.ਪੀ.ਆਈ. ਨੈਸ਼ਨਲ ਕੌਂਸਲ ਮੈਂਬਰ ਅਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਜ਼ਿਲ੍ਹਾ ਕਾਰਜਕਾਰਨੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ | ਇਸ ਸਮੇਂ ਉਹਨਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਏ ਗਏ ਫੈਸਲਿਆਂ ਅਤੇ ਪੰਜਾਬ ਦੀਆਂ ਰਵਾਇਤੀ ਪਾਰਟੀਆਂ ਦੀਆਂ ਨੀਤੀਆਂ ‘ਤੇ ਚੱਲਦਿਆਂ ਸੂਬੇ ਦੀ ਆਮ ਆਦਮੀ ਪਾਰਟੀ ਵੀ ਉਸੇ ਰਾਹ ਤੁਰੀ ਹੈ ਅਤੇ ਬਦਲਾਅ ਦੇ ਝੂਠੇ ਨਾਅਰੇ ਹੇਠ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ | ਬੇਰੁਜ਼ਗਾਰੀ, ਨਸ਼ਾ, ਭਿ੍ਸ਼ਟਾਚਾਰ ਅਤੇ ਗੈਂਗਸਟਰ ਪਹਿਲਾਂ ਨਾਲੋਂ ਵੀ ਤੇਜ਼ੀ ਨਾਲ ਵਧ ਰਹੇ ਹਨ | ਸਰਕਾਰ ਲੋਕ ਫੈਸਲੇ ਲੈਣ ਵਿੱਚ ਅਸਫਲ ਜਾਪ ਰਹੀ ਹੈ | ਮੀਟਿੰਗ ਦੌਰਾਨ ਜ਼ਿਲ੍ਹਾ ਪਾਰਟੀ ਜਥੇਬੰਦਕ ਕਾਨਫਰੰਸ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ, ਜਿਸ ਦੀ ਤਿਆਰੀ ਵਜੋਂ ਮਾਨਸਾ, ਬੁਢਲਾਡਾ, ਸਰਦੂਲਗੜ੍ਹ ਅਤੇ ਸ਼ਹਿਰੀ ਸਕੱਤਰਾਂ ਵੱਲੋਂ ਤਿਆਰੀ ਸੰਬੰਧੀ ਰਿਪੋਰਟਿੰਗ ਕੀਤੀ ਗਈ | ਜਿਸ ਵਿੱਚ ਮਾਨਸਾ 4 ਅਗਸਤ ਅਤੇ ਬੁਢਲਾਡਾ 6 ਅਗਸਤ ਨੂੰ ਹੋ ਰਹੀਆਂ ਤਹਿਸੀਲ ਕਾਨਫਰੰਸਾਂ ਦੀ ਤਿਆਰੀ ਸੰਬੰਧੀ ਵਿਚਾਰ-ਵਟਾਂਦਰਾ ਕੀਤਾ ਗਿਆ ਹੈ | ਮੀਟਿੰਗ ਮੌਕੇ 31 ਜੁਲਾਈ ਕਿਸਾਨਾਂ ਦਾ ਰੇਲ ਰੋਕੋ ਅੰਦੋਲਨ ਅਤੇ ਖੇਤ ਮਜ਼ਦੂਰਾਂ ਦਾ 1 ਅਗਸਤ ਮਜ਼ਦੂਰ ਵਿਰੋਧੀ ਦਿਵਸ ਦੀ ਪਾਰਟੀ ਵੱਲੋਂ ਸਫਲਤਾ ਲਈ ਜ਼ੋਰਦਾਰ ਹਮਾਇਤ ਕੀਤੀ ਗਈ | ਇਸ ਸਮੇਂ ਜ਼ਿਲ੍ਹਾ ਕਾਰਜਕਾਰਨੀ ਕਮੇਟੀ ਵੱਲੋਂ ਚਿੱਟਾ ਮੱਛਰ, ਗੁਲਾਬੀ ਸੁੰਡੀ ਦੇ ਹਮਲੇ ਸਮੇਤ ਬਾਰਸ਼ਾਂ ਕਾਰਨ ਬਰਬਾਦ ਹੋਈ ਨਰਮੇ ਦੀ ਫਸਲ ਲਈ ਵਿਸ਼ੇਸ਼ ਗਿਰਦਾਵਰੀ ਕਰਵਾ ਕੇ ਯੋਗ ਮੁਆਵਜ਼ਾ ਦੇਣ, ਖੇਤ ਮਜ਼ਦੂਰਾਂ ਲਈ ਨਰਮਾ ਚੁਗਾਈ ਦਾ ਮੁਆਵਜ਼ਾ ਜਾਰੀ ਕਰਨਾ ਅਤੇ ਫੂਡ ਸਪਲਾਈ ਮਹਿਕਮੇ ਵੱਲੋਂ 12% ਕਟੌਤੀ ਦੇ ਨਾਂਅ ਹੇਠ ਰਾਸ਼ਨ ਤੋਂ ਵਾਂਝੇ ਲਾਭਪਾਤਰੀਆਂ ਨੂੰ ਤੁਰੰਤ ਕਣਕ ਦੇਣ ਸੰਬੰਧੀ ਮਤਾ ਪਾਸ ਕਰਕੇ ਸਰਕਾਰ ਤੋਂ ਮੰਗ ਕੀਤੀ | ਮੀਟਿੰਗ ਦੀ ਪ੍ਰਧਾਨਗੀ ਸਾਥੀ ਨਿਹਾਲ ਸਿੰਘ ਨੇ ਕੀਤੀ | ਇਸ ਸਮੇਂ ਜ਼ਿਲ੍ਹਾ ਸਕੱਤਰ ਕਿ੍ਸ਼ਨ ਚੌਹਾਨ ਨੇ ਪ੍ਰੋਗਰਾਮਾਂ ਦੀ ਸਫਲਤਾ ਲਈ ਵੱਡੀ ਗਿਣਤੀ ਵਿੱਚ ਸਾਥੀਆਂ ਨੂੰ ਪੁੱਜਣ ਦੀ ਅਪੀਲ ਕੀਤੀ |
ਇਸ ਸਮੇਂ ਹੋਰਨਾਂ ਤੋਂ ਇਲਾਵਾ ਸੀਤਾ ਰਾਮ ਗੋਬਿੰਦਪੁਰਾ, ਦਲਜੀਤ ਮਾਨਸ਼ਾਹੀਆ, ਵੇਦ ਪ੍ਰਕਾਸ਼ ਸਕੱਤਰ ਬੁਢਲਾਡਾ, ਰੂਪ ਢਿੱਲੋਂ ਸਕੱਤਰ ਮਾਨਸਾ, ਜਗਰਾਜ ਹੀਰਕੇ ਸਕੱਤਰ ਸਰਦੂਲਗੜ੍ਹ, ਰਤਨ ਭੋਲਾ ਸ਼ਹਿਰੀ ਸਕੱਤਰ ਮਾਨਸਾ, ਕਾਕਾ ਸਿੰਘ, ਮਨਜੀਤ ਕੌਰ ਗਾਮੀਵਾਲਾ, ਮਲਕੀਤ ਮੰਦਰਾਂ ਆਦਿ ਆਗੂਆਂ ਨੇ ਸੰਬੋਧਨ ਕੀਤਾ |

LEAVE A REPLY

Please enter your comment!
Please enter your name here