ਨਵੀਂ ਦਿੱਲੀ : ਮੱਛਰਾਂ ਅਤੇ ਗਰਮੀ ਦੇ ਬਾਵਜੂਦ ਸੀ ਪੀ ਆਈ ਦੇ ਸੰਤੋਸ਼ ਕੁਮਾਰ ਅਤੇ ‘ਆਪ’ ਦੇ ਸੰਜੇ ਸਿੰਘ ਸਮੇਤ ਪੰਜ ਮੁਅੱਤਲ ਸੰਸਦ ਮੈਂਬਰਾਂ ਨੇ ਸੰਸਦ ਕੰਪਲੈਕਸ ਵਿਚ ਗਾਂਧੀ ਬੁੱਤ ਨੇੜੇ ਬੁੱਧਵਾਰ ਦੀ ਰਾਤ ਕੱਟੀ |
ਟੀ ਐੱਮ ਸੀ ਦੇ ਡੋਲਾ ਸੇਨ ਅਤੇ ਸ਼ਾਂਤਨੂ ਸੇਨ ਅੱਧੀ ਰਾਤ ਤੱਕ ਉਥੇ ਰਹੇ | ਅਧਿਕਾਰੀਆਂ ਵੱਲੋਂ ਟੈਂਟ ਦੀ ਇਜਾਜ਼ਤ ਨਾ ਦੇਣ ਕਾਰਨ 24 ਸੰਸਦ ਮੈਂਬਰ ਅਸਮਾਨ ਹੇਠ ਸੌਂ ਗਏ | ਇਨ੍ਹਾਂ ਮੁਅੱਤਲ ਮੈਂਬਰਾਂ ‘ਚ ਰਾਜ ਸਭਾ ਦੇ 20 ਅਤੇ ਲੋਕ ਸਭਾ ਦੇ ਚਾਰ ਮੈਂਬਰ ਹਨ | ਟੀ ਐੱਮ ਸੀ ਸੰਸਦ ਮੈਂਬਰ ਮੌਸਮ ਨੂਰ, ਜੋ ਸੰਸਦ ਮੈਂਬਰਾਂ ਲਈ ਚਾਹ ਲੈ ਕੇ ਆਏ ਸਨ, ਨੇ ਕਿਹਾ ਕਿ ਵਿਰੋਧੀ ਧਿਰ ਦੇ ਸੰਸਦ ਮੈਂਬਰ ਮੁਆਫੀ ਨਹੀਂ ਮੰਗਣਗੇ ਅਤੇ ਵਿਰੋਧ ਪ੍ਰਦਰਸ਼ਨ ਜਾਰੀ ਰਹੇਗਾ |
ਰਾਜ ਸਭਾ ‘ਚ ਵੀਰਵਾਰ ਤਿੰਨ ਮੈਂਬਰਾਂ ਨੂੰ ਸਦਨ ‘ਚ ਹੰਗਾਮਾ ਕਰਨ ਕਾਰਨ ਮੌਜੂਦਾ ਹਫ਼ਤੇ ਦੇ ਬਾਕੀ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ |
ਮੁਅੱਤਲ ਮੈਂਬਰਾਂ ‘ਚ ਸੁਸ਼ੀਲ ਕੁਮਾਰ ਗੁਪਤਾ ਅਤੇ ਸੰਦੀਪ ਕੁਮਾਰ ਪਾਠਕ (ਦੋਵੇਂ ਆਮ ਆਦਮੀ ਪਾਰਟੀ) ਅਤੇ ਅਜੀਤ ਕੁਮਾਰ ਭੂਆਂ (ਆਜ਼ਾਦ) ਸ਼ਾਮਲ ਹਨ |