ਚੰਡੀਗੜ੍ਹ ’ਚ ਸੀ ਪੀ ਆਈ ਵੱਲੋਂ ਕਾਂਗਰਸ ਦੀ ਹਮਾਇਤ

0
117

ਚੰਡੀਗੜ੍ਹ : ਕਾਂਗਰਸ ਦੇ ਲੋਕ ਸਭਾ ਦੇ ਉਮੀਦਵਾਰ ਮਨੀਸ਼ ਤਿਵਾੜੀ ਸੀ ਪੀ ਆਈ ਦੇ ਹੈੱਡ ਕੁਆਟਰ ਸੈਕਟਰ 21 ਵਿਖੇ ਪਹੁੰਚੇ ਤੇ ਆਪਣੇ ਵਿਚਾਰ ਸਾਂਝੇ ਕੀਤੇ। ਦੋਨਾਂ ਪਾਰਟੀਆਂ ਦੇ ਆਗੂ ਤੇ ਵਰਕਰ ਵੱਡੀ ਗਿਣਤੀ ਵਿਚ ਪਹੁੰਚੇ ਹੋਏ ਸਨ। ਸੀ ਪੀ ਆਈ ਦੇ ਸੀਨੀਅਰ ਆਗੂ ਦੇਵੀ ਦਿਆਲ ਸ਼ਰਮਾ ਨੇ ਕੁਝ ਮੰਗਾਂ ਦਾ ਜ਼ਿਕਰ ਕੀਤਾ। ਸੂਬਾ ਕੌਂਸਲ ਮੈਂਬਰ ਗੁਰਨਾਮ ਕੰਵਰ ਨੇ ਬੜੇ ਵਿਸਥਾਰ ਨਾਲ ਪਾਰਟੀ ਦੀ ਗੱਲ ਰੱਖੀ ਤੇ ਮਨੀਸ਼ ਤਿਵਾੜੀ ਨੂੰ ਚੋਣਾਂ ਵਿਚ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿਵਾਇਆ। ਜ਼ਿਲ੍ਹਾ ਸਕੱਤਰ ਰਾਜ ਕੁਮਾਰ ਤੇ ਸੀਨੀਅਰ ਆਗੂ ਪ੍ਰੀਤਮ ਹੁੰਦਲ ਨੇ ਵੀ ਆਪਣੇ ਵਿਚਾਰ ਰੱਖੇ। ਇਸ ਸਮਝੌਤੇ ਵਿਚ ਕਾਂਗਰਸ ਦੇ ਜ਼ਿਲ੍ਹਾ ਸਕੱਤਰ ਮਨਜੀਤ ਸਿੰਘ ਬਰਾੜ ਨੇ ਭੂਮਿਕਾ ਨਿਭਾਈ। ਸਟੇਜ ਸੰਚਾਲਨ ਕਰਮ ਸਿੰਘ ਵਕੀਲ ਨੇ ਕੀਤਾ। ਪ੍ਰੋਗਰਾਮ ਵਿਚ ਰਾਬਿੰਦਰ ਸ਼ਰਮਾ ਸਾਬਕਾ ਸੀਨੇਟਰ, ਸੀਨੀਅਰ ਐਡਵੋਕੇਟ ਹਰਚੰਦ ਸਿੰਘ ਬਾਠ, ਮੋਹਾਲੀ ਦੇ ਸੀ ਪੀ ਆਈ ਸਕੱਤਰ ਜਸਪਾਲ ਸਿੰਘ ਦੱਪਰ ਤੇ ਵਕੀਲ ਵਿਸ਼ਾਲ ਕੁਮਾਰ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here