ਨਵੀਂ ਦਿੱਲੀ : ਕਾਂਗਰਸ ਨੇ ਮੰਗਲਵਾਰ ਨੂੰ ਕਿਹਾ ਕਿ ਅਗਨੀਪਥ ਫੌਜੀ ਭਰਤੀ ਯੋਜਨਾ ਕੌਮੀ ਸੁਰੱਖਿਆ ਲਈ ਖਤਰਾ ਹੈ ਅਤੇ ਇਸ ਕਾਰਨ ਫੌਜ ’ਚ ਨੌਜਵਾਨਾਂ ਦੀ ਭਰਤੀ ਸੁੰਗੜ ਕੇ ਰਹਿ ਗਈ ਹੈ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਹ ਗੱਲ ਇਕ ਮੀਡੀਆ ਰਿਪੋਰਟ ਦੇ ਸਾਹਮਣੇ ਆਉਣ ਮਗਰੋਂ ਕਹੀ, ਜਿਸ ਵਿਚ ਦਾਅਵਾ ਕੀਤਾ ਗਿਆ ਸੀ ਕਿ ਫੌਜੀ ਮਾਮਲਿਆਂ ਦਾ ਵਿਭਾਗ ਅਗਨੀਵੀਰਾਂ ਨੂੰ ਸੇਵਾਵਾਂ ਦੇਣ ਬਾਰੇ ਫੀਡਬੈਕ ਲੈ ਰਿਹਾ ਹੈ। ਰਮੇਸ਼ ਨੇ ਕਿਹਾ ਕਿ ਅਗਨੀਪਥ ਨੇ ਫੌਜ ’ਚ ਭਰਤੀ ਨੂੰ 75,000 ਪ੍ਰਤੀ ਸਾਲ ਤੋਂ ਘਟਾ ਕੇ 46,000 ਪ੍ਰਤੀ ਸਾਲ ਕਰ ਦਿੱਤਾ ਹੈ।




