ਗੁਰਦਿਆਲ ਸਿੰਘ ਵੱਲੋਂ ਸੁਲਤਾਨਪੁਰ ਲੋਧੀ ’ਚ ਡੋਰ-ਟੂ-ਡੋਰ ਪ੍ਰਚਾਰ ਤੇ ਨੁੱਕੜ ਮੀਟਿੰਗਾਂ

0
95

ਸੁਲਤਾਨਪੁਰ ਲੋਧੀ (ਬਲਵਿੰਦਰ ਸਿੰਘ ਧਾਲੀਵਾਲ)
ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਮਰੇਡ ਗੁਰਦਿਆਲ ਸਿੰਘ ਵੱਲੋਂ ਸੁਲਤਾਨਪੁਰ ਲੋਧੀ ਸ਼ਹਿਰ ਵਿੱਚ ਵੱਖ-ਵੱਖ ਮਾਰਕੀਟਾਂ ਦਾ ਦੌਰਾ ਕਰ ਕੇ ਡੋਰ-ਟੂ-ਡੋਰ ਚੋਣ ਪ੍ਰਚਾਰ ਕੀਤਾ ਗਿਆ। ਉਨ੍ਹਾਂ ਦੁਕਾਨਦਾਰਾਂ ਅਤੇ ਛੋਟੇ ਕਾਰੋਬਾਰੀਆਂ ਦੀਆਂ ਮੁਸ਼ਕਲਾਂ ਵੀ ਸੁਣੀਆਂ ਅਤੇ ਹੱਲ ਕਰਵਾਉਣ ਦਾ ਭਰੋਸਾ ਦਿੱਤਾ। ਇਸ ਮੌਕੇ ਬਲਦੇਵ ਸਿੰਘ ਸੀ ਪੀ ਐੱਮ ਦੇ ਜ਼ਿਲ੍ਹਾ ਸਕੱਤਰ ਅਤੇ ਬਿਸ਼ਨ ਦਾਸ ਸੀ ਪੀ ਆਈ ਸ਼ਹਿਰੀ ਸਕੱਤਰ ਵੀ ਮੌਜੂਦ ਸਨ। ਗੁਰਦਿਆਲ ਸਿੰਘ ਨੇ ਦੁਕਾਨਦਾਰਾਂ ਨੂੰ ਭਰੋਸਾ ਦਿੱਤਾ ਕਿ ਸਾਡੀ ਪਾਰਟੀ ਵੱਲੋਂ ਦਰਪੇਸ਼ ਸਾਰੀਆਂ ਸਮੱਸਿਆਵਾਂ ਦਾ ਸਥਾਈ ਹੱਲ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਪਹਿਲ ਦੇ ਆਧਾਰ ’ਤੇ ਬੁਨਿਆਦੀ ਸਹੂਲਤਾਂ ਪ੍ਰਦਾਨ ਕੀਤੀਆਂ ਜਾਣਗੀਆਂ। ਉਹਨਾ ਕਿਹਾ ਕਿ ਅਸੀਂ ਜਿੱਤ ਕੇ ਪਾਰਲੀਮੈਂਟ ਦੇ ਅੰਦਰ ਤੇ ਬਾਹਰ ਅਤੇ ਸਰਕਾਰ ’ਚ ਹੁੰਦਿਆਂ ਵੀ ਹਮੇਸ਼ਾ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਹਰ ਤਰ੍ਹਾਂ ਦੇ ਕਿਰਤੀਆਂ ਤੇ ਛੋਟੇ ਕਾਰੋਬਾਰੀਆਂ ਦੇ ਹੱਕ ਦੀ ਪ੍ਰਾਪਤੀ ਲਈ ਕਾਨੂੰਨ ਬਣਾਉਣ ਵਾਸਤੇ ਅੜਨ ਤੇ ਖੜਨ ਵਾਲਿਆਂ ਨਾਲ ਇਮਾਨਦਾਰੀ ਨਾਲ ਹੁਣ ਤੱਕ ਲੜਦੇ ਰਹੇ ਹਾਂ । ਗੁਰਦਿਆਲ ਸਿੰਘ ਨੇ ਕਿਹਾ ਕਿ ਹੁਣ ਵੀ ਜਿੱਤ ਤੋਂ ਬਾਅਦ ਹਰ ਨੌਜਵਾਨ, ਬੱਚੇ ਲਈ ਮੁਫਤ ਤੇ ਲਾਜ਼ਮੀ ਇਕਸਾਰ ਸਕੂਲ ਸਿੱਖਿਆ, ਉੱਚ ਵਿਦਿਆ ਮੁਫਤ, ਹਰ ਮੁੰਡੇ-ਕੁੜੀ ਲਈ ਰੁਜ਼ਗਾਰ ਦੀ ਗਰੰਟੀ ਅਤੇ ਘੱਟੋ-ਘੱਟ ਉਜਰਤ 26000, ਹਰ ਇੱਕ ਲਈ ਮੁਫ਼ਤ ਤੇ ਵਧੀਆ ਇਕਸਾਰ ਸਿਹਤ ਸਹੂਲਤਾਂ ਅਤੇ ਬੁਢਾਪਾ ਪੈਨਸ਼ਨ ਦਿੱਤੀ ਜਾਵੇਗੀ। ਉਨ੍ਹਾ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵਾਤਾਵਰਨ ’ਚ ਸਭ ਤੋਂ ਵੱਡੀ ਸਮੱਸਿਆ ਸਾਹਮਣੇ ਆ ਰਹੀ ਹੈ, ਇਸ ਵਾਸਤੇ ਸਾਡੀ ਪਾਰਟੀ ਵੱਲੋਂ ਧਰਤੀ ਹੇਠਲਾ ਪਾਣੀ ਜੋ ਖਰਾਬ ਹੋ ਰਿਹਾ ਹੈ , ਦਰਿਆਵਾਂ ਦਾ ਦੂਸ਼ਿਤ ਪਾਣੀ, ਨਹਿਰਾਂ, ਨਦੀਆਂ ਨੂੰ ਪ੍ਰਦੂਸ਼ਣ ਮੁਕਤ ਕੀਤਾ ਜਾਵੇਗਾ। ਅਸੀਂ ਗੁਰਦੁਆਰੇ, ਮੰਦਰਾਂ, ਮਸੀਤਾਂ ਆਦਿ ਇਤਿਹਾਸਕ ਤੇ ਧਾਰਮਿਕ ਸਥਾਨਾਂ ਦੀ ਰਾਖੀ ਕਰਨ ਨੂੰ ਪਹਿਲ ਦੇਵਾਂਗੇ।
ਐਡਵੋਕੇਟ ਰਜਿੰਦਰ ਸਿੰਘ ਰਾਣਾ ਨੇ ਸਭ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ ਦਿਵਾਇਆ ਕਿ ਗੁਰਦਿਆਲ ਸਿੰਘ ਨੂੰ ਹਲਕੇ ਵਿੱਚੋਂ ਵੱਡੀ ਲੀਡ ਨਾਲ ਜਿਤਾ ਕੇ ਸਦਨ ਵਿੱਚ ਭੇਜਾਂਗੇ। ਇਸ ਮੌਕੇ ਮਾਸਟਰ ਚਰਨ ਸਿੰਘ ਹੈਬਤਪੁਰ ਨੇ ਸ਼ਹਿਰ ਵਾਸੀਆਂ ਦਾ ਧੰਨਵਾਦ ਕੀਤਾ।ਨਰਿੰਦਰ ਸਿੰਘ ਸੋਨੀਆ ਨੇ ਸ਼ਹਿਰ ਵਾਸੀਆਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ।ਹੋਰਨਾਂ ਤੋਂ ਇਲਾਵਾ ਬਲਦੇਵ ਸਿੰਘ ਸੁਲਤਾਨਪੁਰ ਲੋਧੀ, ਸੀ ਪੀ ਐੱਮ ਦੇ ਜ਼ਿਲ੍ਹਾ ਸਕੱਤਰ ਕਪੂਰਥਲਾ ਮੁਕੰਦ ਸਿੰਘ ਸੈਦੋ ਭਲਾਣਾ, ਬਿਸ਼ਨ ਦਾਸ ਸ਼ਹਿਰੀ ਸਕੱਤਰ ਸੀ ਪੀ ਆਈ, ਅਮਰੀਕ ਸਿੰਘ ਮਸੀਤਾਂ, ਮਲਕੀਤ ਸਿੰਘ ਮੀਰਾਂ, ਕੁਲਵੰਤ ਸਿੰਘ, ਜਸਵੰਤ ਸਿੰਘ, ਮਦਨ ਲਾਲ ਕੰਡਾ, ਗੁਰਦੀਪ ਸਿੰਘ, ਹਰਜੀਤ ਸਿੰਘ, ਚਰਨ ਸਿੰਘ ਬਲਾਕ ਸੈਕਟਰੀ ਸੁਲਤਾਨਪੁਰ ਲੋਧੀ, ਮੰਗਲ ਸਿੰਘ, ਮਦਨ ਲਾਲ ਕੰਡਾ, ਮੰਗਲ ਸਿੰਘ ਕਬੀਰਪੁਰ, ਮਹਿੰਗਾ ਸਿੰਘ ਠੱਟਾ ਨਵਾਂ, ਚਰਨਜੀਤ ਸਿੰਘ, ਕਰਤਾਰ ਸਿੰਘ, ਕੁਲਵੰਤ ਸਿੰਘ ਤੇ ਸੁੱਖਾ ਸਿੰਘ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here