ਲਖਨਊ : ਰਾਹੁਲ ਗਾਂਧੀ ਨੇ ਮੰਗਲਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਪਰਮਾਤਮਾ ਨੇ ਅਡਾਨੀ ਤੇ ਅੰਬਾਨੀ ਵਰਗੇ ਸਨਅਤਕਾਰਾਂ ਦੀ ਮਦਦ ਕਰਨ ਲਈ ਘੱਲਿਆ ਹੈ। (ਮੋਦੀ ਨੇ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਉਨ੍ਹਾ ਨੂੰ ਪਰਮਾਤਮਾ ਨੇ ਘੱਲਿਆ)।
ਯੂ ਪੀ ਦੇ ਦਿਓਰੀਆ ਵਿਚ ਚੋਣ ਰੈਲੀ ’ਚ ਰਾਹੁਲ ਨੇ ਕਿਹਾ ਕਿ ਮੋਦੀ ਨੂੰ ਪਰਮਾਤਮਾ ਨੇ ਕਿਸਾਨਾਂ ਤੇ ਮਜ਼ਦੂਰਾਂ ਦੀ ਸੇਵਾ ਕਰਨ ਲਈ ਨਹੀਂ ਘੱਲਿਆ। ਉਨ੍ਹਾ ਕਿਹਾਹਰ ਕੋਈ ਮਾਂ ਦੀ ਕੁੱਖੋਂ ਜਨਮ ਲੈਂਦਾ ਹੈ ਪਰ ਮੋਦੀ ਜੀ ਮਾਂ ਦੀ ਕੁੱਖੋਂ ਨਹੀਂ ਪੈਦਾ ਹੋਏ। ਉਨ੍ਹਾ ਨੂੰ ਪਰਮਾਤਮਾ ਨੇ ਅੰਬਾਨੀ ਤੇ ਅਡਾਨੀ ਦੀ ਮਦਦ ਲਈ ਘੱਲਿਆ, ਕਿਸਾਨਾਂ ਤੇ ਮਜ਼ਦੂਰਾਂ ਦੀ ਸੇਵਾ ਲਈ ਨਹੀਂ। ਜੇ ਰੱਬ ਨੇ ਗਰੀਬਾਂ ਤੇ ਕਿਸਾਨਾਂ ਦੀ ਮਦਦ ਲਈ ਘੱਲਿਆ ਹੁੰਦਾ ਤਾਂ ਉਨ੍ਹਾਂ ਦੀ ਸੇਵਾ ਕਰਦੇ। ਇਹ ਕਿਹੇ ਪਰਮਾਤਮਾ ਹਨ? ਇਹ ਮੋਦੀ ਜੀ ਵਾਲੇ ਪਰਮਾਤਮਾ ਹਨ।
ਰਾਹੁਲ ਨੇ ਰੈਲੀ ’ਚ ਵਾਅਦਾ ਕੀਤਾ ਕਿ ਸੱਤਾ ’ਚ ਆਉਣ ’ਤੇ ਉਹ ਅਗਨੀਵੀਰ ਯੋਜਨਾ ਨੂੰ ਕੂੜੇਦਾਨ ’ਚ ਸੁੱਟ ਦੇਣਗੇ। ਇੰਡੀਆ ਸਰਕਾਰ ਸਰਕਾਰੀ ਨੌਕਰੀਆਂ ਤੇ ਵਿਦਿਅਕ ਅਦਾਰਿਆਂ ਵਿਚ ਰਿਜ਼ਰਵੇਸ਼ਨ ਦੀ 50 ਫੀਸਦੀ ਦੀ ਹੱਦ ਖਤਮ ਕਰਕੇ ਇਸਨੂੰ ਵਧਾਏਗੀ। ਇੰਡੀਆ ਗੱਠਜੋੜ ਸੰਵਿਧਾਨ ਦੀ ਰਾਖੀ ਕਰੇਗਾ।