ਵੋਟਾਂ ਦੀ ਵਾਢੀ ਖਤਮ, ਭਲਕੇ ਪਹਿਲਾਂ ਵੋਟਿੰਗ, ਫਿਰ ਪਰੌਂਠਿੰਗ

0
326

ਨਵੀਂ ਦਿੱਲੀ : ਲੋਕ ਸਭਾ ਚੋਣਾਂ ਦੇ ਸੱਤਵੇਂ ਤੇ ਆਖਰੀ ਗੇੜ ਲਈ ਪਹਿਲੀ ਜੂਨ ਨੂੰ ਹੋਣ ਵਾਲੀ ਪੋਲਿੰਗ ਲਈ ਪ੍ਰਚਾਰ ਦਾ ਰੌਲਾ-ਗੌਲਾ ਵੀਰਵਾਰ ਸ਼ਾਮ ਬੰਦ ਹੋ ਗਿਆ। ਇਸ ਗੇੜ ਵਿਚ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਅਤੇ ਪੰਜਾਬ, ਹਿਮਾਚਲ, ਯੂ ਪੀ, ਬਿਹਾਰ, ਓਡੀਸ਼ਾ, ਪੱਛਮੀ ਬੰਗਾਲ ਤੇ ਝਾਰਖੰਡ ਦੀਆਂ 57 ਸੀਟਾਂ ਲਈ ਵੋਟਾਂ ਪੈਣਗੀਆਂ। ਓਡੀਸ਼ਾ ਅਸੰਬਲੀ ਦੀਆਂ ਰਹਿੰਦੀਆਂ ਸੀਟਾਂ ਲਈ ਵੀ ਪੋਲਿੰਗ ਹੋਵੇਗੀ। ਪੰਜਾਬ ਦੀਆਂ 13, ਹਿਮਾਚਲ ਦੀਆਂ 4, ਯੂ ਪੀ ਦੀਆਂ 13, ਬਿਹਾਰ ਦੀਆਂ 8, ਪੱਛਮੀ ਬੰਗਾਲ ਦੀਆਂ 9, ਓਡੀਸ਼ਾ ਦੀਆਂ 6 ਅਤੇ ਝਾਰਖੰਡ ਦੀਆਂ 3 ਸੀਟਾਂ ਲਈ ਵੋਟਾਂ ਪੈਣਗੀਆਂ। ਯੂ ਪੀ ਦੇ ਵਾਰਾਨਸੀ ਵਿਚ ਵੀ ਇਸੇ ਗੇੜ ’ਚ ਪੋਲਿੰਗ ਹੋ ਰਹੀ ਹੈ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਮੀਦਵਾਰ ਹਨ।

LEAVE A REPLY

Please enter your comment!
Please enter your name here