ਨਵਾਂ ਸ਼ਹਿਰ/ਬੰਗਾ (ਕੁਲਵਿੰਦਰ ਸਿੰਘ ਦੁਰਗਾਪੁਰੀਆ/ ਅਵਤਾਰ ਕਲੇਰ)-ਰਾਹੁਲ ਗਾਂਧੀ ਨੇ ਵੀਰਵਾਰ ਕਿਹਾ ਕਿ ਸੰਵਿਧਾਨ ਇਕ ਕਿਤਾਬ ਨਹੀਂ, ਇਹ ਆਧੁਨਿਕ ਭਾਰਤ ਵਿਚ ਗੁਰੂ ਨਾਨਕ ਦੀ ਵਿਚਾਰਧਾਰਾ ਤੇ ਉਨ੍ਹਾਂ ਦੀਆਂ ਕਦਰਾਂ-ਕੀਮਤਾਂ ਨੂੰ ਪ੍ਰਤੀਬਿੰਬਤ ਕਰਦਾ ਹੈ। ਖਟਕੜ ਕਲਾਂ ’ਚ ਕਾਂਗਰਸ ਦੀ ਚੋਣ ਰੈਲੀ ਵਿਚ ਰਾਹੁਲ ਨੇ ਕਿਹਾ ਕਿ ਆਰ ਐੱਸ ਐੱਸ ਤੇ ਭਾਜਪਾ ਇਸ ਵਿਚਾਰਧਾਰਾ ’ਤੇ ਹਮਲੇ ਕਰ ਰਹੇ ਹਨ। ਲੋਕ ਸਭਾ ਚੋਣਾਂ ਦੋ ਵਿਚਾਰਧਾਰਾਵਾਂ ਵਿਚਾਲੇ ਲੜਾਈ ਹੈ। ਉਨ੍ਹਾ ਕਿਹਾ ਕਿ ਮੋਦੀ ਨੂੰ ਘਟਾਘਟ ਹਟਾ ਦਿਓ, ਫਿਰ ਇੰਜਣ ਖਟਾਖਟ ਚੱਲੇਗਾ। ਉਨ੍ਹਾ ਕਿਹਾ ਕਿ ਜਦੋਂ ਉਨ੍ਹਾ ਪੰਜਾਬ ਵਿਚ ਡਰੱਗ ਦੇ ਖਤਰੇ ਦਾ ਮੁੱਦਾ ਉਠਾਇਆ ਸੀ ਤਾਂ ਹਰ ਕਿਸੇ ਨੇ ਮਖੌਲ ਉਡਾਇਆ ਸੀ। ਮੰਚ ’ਤੇ ਇਕ ਬੀਬੀ ਨੇ ਡਰੱਗ ਦੀ ਗੱਲ ਕੀਤੀ ਤਾਂ ਰਾਹੁਲ ਨੇ ਕਿਹਾ ਕਿ ਉਹ ਡਰੱਗ ਦੀ ਬਿਮਾਰੀ ਖਤਮ ਕਰਨਗੇ।