ਸੋਹਣ ਸਿੰਘ ਚੀਮਾ ਨਹੀਂ ਰਹੇ

0
231

ਲੰਡਨ : ਕਾਮਰੇਡ ਦਿਲਬਾਗ ਸਿੰਘ ਗਿੱਲ ਨੇ ਦੱਸਿਆ ਹੈ ਕਿ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਸਾਬਕਾ ਜਨਰਲ ਸਕੱਤਰ ਤੇ ਵਰਲਡ ਕਬੱਡੀ ਫੈਡਰੇਸ਼ਨ ਦੇ ਜਨਰਲ ਸਕੱਤਰ ਸੋਹਣ ਸਿੰਘ ਚੀਮਾ ਦਾ ਬੀਤੇ ਦਿਨ ਦੇਹਾਂਤ ਹੋ ਗਿਆ। ਇਸ ਨਾਲ ਲੱਖਾਂ ਕਬੱਡੀ ਪ੍ਰੇਮੀਆਂ ਨੂੰ ਸਦਮਾ ਪੁੱਜਾ ਹੈ। ਇੰਡੀਅਨ ਵਰਕਰਜ਼ ਐਸੋਸੀਏਸ਼ਨ ਨੇ ਉਨ੍ਹਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ ਹੈ।
ਡਾਕਟਰ ਗੁਲਜ਼ਾਰ ਸਿੰਘ ਪੰਧੇਰ ਨੂੰ ਸਦਮਾ
ਲੁਧਿਆਣਾ : ਪੰਜਾਬੀ ਸਾਹਿਤ ਅਕੈਡਮੀ ਦੇ ਜਨਰਲ ਸਕੱਤਰ ਡਾਕਟਰ ਗੁਲਜ਼ਾਰ ਸਿੰਘ ਪੰਧੇਰ ਦੇ ਵੱਡੇ ਭਰਾ ਗੁਰਚਰਨ ਸਿੰਘ ਪੰਧੇਰ (82) ਦਿਲ ਦਾ ਦੌਰਾ ਪੈਣ ਕਾਰਨ ਸ਼ਨੀਵਾਰ ਸਵੇਰੇ ਅਕਾਲ ਚਲਾਣਾ ਕਰ ਗਏ। ਉਨ੍ਹਾ ਦਾ ਅੰਤਮ ਸੰਸਕਾਰ 2 ਜੂਨ ਨੂੰ ਉਹਨਾ ਦੇ ਪਿੰਡ ਸਿਆੜ, ਬਲਾਕ ਡੇਹਲੋਂ, ਜ਼ਿਲ੍ਹਾ ਲੁਧਿਆਣਾ ਵਿਖੇ ਦੁਪਹਿਰ 3 ਵਜੇ ਕੀਤਾ ਜਾਏਗਾ।ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਲੁਧਿਆਣਾ ਦੇ ਸਕੱਤਰ ਡੀ ਪੀ ਮੌੜ ਨੇ ਕਿਹਾ ਕਿ ਸਮੁੱਚੀ ਪਾਰਟੀ ਇਸ ਦੁੱਖ ਦੀ ਘੜੀ ਵਿੱਚ ਪਰਵਾਰ ਦੇ ਨਾਲ ਖੜੀ ਹੈ ਤੇ ਪਰਵਾਰ ਨੂੰ ਮਜ਼ਬੂਤੀ ਨਾਲ ਇਸ ਦੁੱਖ ਦੀ ਘੜੀ ਨੂੰ ਸਹਿਣ ਦੀ ਕਾਮਨਾ ਕਰਦੀ ਹੈ।
ਬੇਟੇ ਦੇ ਖੂਨ ਦੇ ਨਮੂਨੇ ਬਦਲਣ ਵਾਲੀ ਮਾਂ ਗਿ੍ਰਫਤਾਰ
ਪੁਣੇ : ਇਥੋਂ ਦੀ ਪੁਲਸ ਨੇ ਪੋਰਸ਼ ਕਾਰ ਨਾਲ ਟੱਕਰ ਮਾਰ ਕੇ ਦੋ ਮੁੰਡੇ ਤੇ ਕੁੜੀ ਨੂੰ ਮਾਰ ਦੇਣ ਦੇ ਮਾਮਲੇ ਵਿਚ ਨਾਬਾਲਗ ਮੁਲਜ਼ਮ ਦੀ ਮਾਂ ਨੂੰ ਗਿ੍ਰਫਤਾਰ ਕੀਤਾ ਹੈ। ਇਸ ਗੱਲ ਦੀ ਪੁਸ਼ਟੀ ਹੋਈ ਹੈ ਕਿ ਸ਼ਰਾਬੀ ਹਾਲਤ ਵਿਚ ਕਾਰ ਚਲਾ ਰਹੇ ਬੇਟੇ ਦੇ ਖੂਨ ਦੇ ਨਮੂਨੇ ਉਸ ਦੀ ਮਾਂ ਦੇ ਖੂਨ ਦੇ ਨਮੂਨਿਆਂ ਨਾਲ ਬਦਲੇ ਗਏ ਸਨ, ਤਾਂ ਜੋ ਉਸ ਨੂੰ ਬਚਾਇਆ ਜਾ ਸਕੇ।
ਕਮਰਸ਼ੀਅਲ ਸਿਲੰਡਰ 69 ਰੁਪਏ ਘਟਿਆ
ਨਵੀਂ ਦਿੱਲੀ : ਹੋਟਲਾਂ ਅਤੇ ਰੈਸਟੋਰੈਂਟਾਂ ਵਿਚ ਵਰਤੇ ਜਾਣ ਵਾਲੇ 19 ਕਿੱਲੋ ਦੇ ਐੱਲ ਪੀ ਜੀ ਸਿਲੰਡਰ ਦੀ ਕੀਮਤ ਵਿਚ ਸ਼ਨੀਵਾਰ 69 ਰੁਪਏ ਦੀ ਕਟੌਤੀ ਕੀਤੀ ਗਈ ਹੈ। ਹੁਣ ਇਹ 1,676 ਰੁਪਏ ਦਾ ਹੋ ਗਿਆ ਹੈ।

LEAVE A REPLY

Please enter your comment!
Please enter your name here