ਸੋਨ ਤਮਗਿਆਂ ‘ਚ ਕੁੜੀਆਂ ਨੇ ਮੁੰਡਿਆਂ ਨੂੰ ਪਿੱਛੇ ਛੱਡਿਆ

0
7

ਆਈਚੀ-ਨਾਗੋਆ (ਨਵਾਂ ਜ਼ਮਾਨਾ ਸਰਵਿਸ)
ਏਸ਼ੀਆਈ ਖੇਡਾਂ ਵਿੱਚ 21 ਸੋਨ ਤਮਗਿਆਂ ਸਮੇਤ ਕੁੱਲ 85 ਤਮਗੇ ਜਿੱਤੇ | 2002 ਤੋਂ ਬਾਅਦ ਪਹਿਲੀ ਵਾਰ ਭਾਰਤੀ ਕੁੜੀਆਂ ਨੇ ਜ਼ਿਆਦਾ ਤਮਗੇ ਜਿੱਤੇ | ਕੁੜੀਆਂ ਨੇ 11 ਸੋਨ ਤਮਗੇ ਜਿੱਤੇ, ਜਦਕਿ ਮੁੰਡਿਆਂ ਨੂੰ 7 ਸੋਨ ਤਮਗਿਆਂ ‘ਤੇ ਸਬਰ ਕਰਨਾ ਪਿਆ | ਤਿੰਨ ਸੋਨ ਤਮਗੇ ਮਿਕਸਡ ਈਵੈਂਟਸ ਵਿੱਚ ਆਏ | ਇਸ ਤੋਂ ਪਹਿਲਾਂ ਭਾਰਤ ਦੀਆਂ ਕੁੜੀਆਂ 2002 ਵਿੱਚ ਬੁਸਾਨ ਵਿੱਚ ਹੋਈਆਂ ਏਸ਼ੀਆਈ ਖੇਡਾਂ ਵਿੱਚ ਅੱਗੇ ਸਨ | ਉਸ ਸਮੇਂ ਭਾਰਤ ਨੇ ਕੁੜੀਆਂ ਦੇ ਮੁਕਾਬਲੇ ਵਿੱਚ ਛੇ ਅਤੇ ਮੁੰਡਿਆਂ ਦੇ ਮੁਕਾਬਲੇ ਵਿੱਚ ਪੰਜ ਸੋਨ ਤਮਗੇ ਜਿੱਤੇ ਸਨ |
ਭਾਰਤ ਨੇ 2023 ਵਿੱਚ ਚੀਨ ਦੇ ਗੁਆਂਗਜ਼ੂ ਵਿੱਚ ਹੋਈਆਂ ਏਸ਼ੀਆਈ ਖੇਡਾਂ ਵਿੱਚ 28 ਸੋਨ ਤਮਗਿਆਂ ਸਮੇਤ 106 ਤਮਗੇ ਜਿੱਤੇ ਸਨ | ਉਸ ਸਮੇਂ ਭਾਰਤ ਨੇ ਸ਼ੂਟਿੰਗ ਵਿੱਚ 7 ਅਤੇ ਐਥਲੈਟਿਕਸ ਵਿੱਚ 6 ਸੋਨ ਤਮਗੇ ਜਿੱਤੇ ਸਨ | ਇਸ ਵਾਰ ਸ਼ੂਟਿੰਗ ਵਿੱਚ ਸਿਰਫ 3 ਅਤੇ ਐਥਲੈਟਿਕਸ ਵਿੱਚ ਇੱਕ ਸੋਨ ਤਮਗਾ ਜਿੱਤਿਆ | ਇਸ ਦਾ ਮਤਲਬ ਹੈ ਕਿ ਭਾਰਤ ਨੇ ਇਨ੍ਹਾਂ ਦੋ ਖੇਡਾਂ ਵਿੱਚ 9 ਸੋਨ ਤਮਗੇ ਗੁਆਏ | ਪਿਛਲੀ ਵਾਰ ਭਾਰਤ ਨੇ ਸਕੁਐਸ਼ ਵਿੱਚ 2 ਅਤੇ ਟੈਨਿਸ, ਬੈਡਮਿੰਟਨ ਅਤੇ ਘੋੜਸਵਾਰੀ ਵਿੱਚ 1-1 ਸੋਨ ਤਮਗਾ ਜਿੱਤਿਆ ਸੀ | ਇਸ ਵਾਰ ਭਾਰਤ ਨੇ ਇਨ੍ਹਾਂ ਖੇਡਾਂ ਵਿੱਚ ਕੋਈ ਸੋਨ ਤਮਗਾ ਨਹੀਂ ਜਿੱਤਿਆ |
ਮੁੱਕੇਬਾਜ਼ੀ ਅਤੇ ਕੁਸ਼ਤੀ ਵਿੱਚ ਸ਼ਾਨਦਾਰ ਪ੍ਰਦਰਸ਼ਨ ਨੇ ਸੋਨੇ ਦੇ ਤਮਗਿਆਂ ਦੀ ਘਾਟ ਨੂੰ ਕੁਝ ਹੱਦ ਤੱਕ ਪੂਰਾ ਕਰ ਦਿੱਤਾ ਹੈ | ਪਿਛਲੀ ਵਾਰ ਭਾਰਤ ਨੇ ਇਨ੍ਹਾਂ ਦੋਵਾਂ ਖੇਡਾਂ ਵਿੱਚ ਇੱਕ ਵੀ ਸੋਨ ਤਮਗਾ ਨਹੀਂ ਜਿੱਤਿਆ ਸੀ | ਇਸ ਵਾਰ ਮੁੱਕੇਬਾਜ਼ੀ ਵਿੱਚ ਤਿੰਨ ਅਤੇ ਕੁਸ਼ਤੀ ਵਿੱਚ ਦੋ ਸੋਨ ਤਮਗੇ ਜਿੱਤੇ | ਭਾਰਤ ਨੇ ਤੀਰਅੰਦਾਜ਼ੀ ਵਿੱਚ ਆਪਣੇ ਪਿਛਲੇ ਪ੍ਰਦਰਸ਼ਨ ਨੂੰ ਦੁਹਰਾਇਆ | ਭਾਰਤ ਨੇ ਕਿ੍ਕਟ, ਹਾਕੀ ਅਤੇ ਕਬੱਡੀ ਵਿੱਚ ਪੁਰਸ਼ਾਂ ਅਤੇ ਔਰਤਾਂ ਦੋਵਾਂ ਵਰਗਾਂ ਵਿੱਚ ਸੋਨ ਤਮਗੇ ਜਿੱਤੇ ਹਨ | ਹਾਕੀ ਵਿੱਚ ਏਸ਼ੀਅਨ ਖੇਡਾਂ ਦੇ ਸੋਨ ਤਮਗੇ ਜਿੱਤ ਕੇ ਦੋਵੇਂ ਭਾਰਤੀ ਹਾਕੀ ਟੀਮਾਂ 2028 ਦੀਆਂ ਲਾਸ ਏਾਜਲਸ ਉਲੰਪਿਕ ਲਈ ਸਿੱਧੀਆਂ ਕੁਆਲੀਫਾਈ ਕਰ ਗਈਆਂ ਹਨ | ਇਹ ਪਹਿਲਾ ਮੌਕਾ ਹੈ ਜਦੋਂ ਦੋਵੇਂ ਭਾਰਤੀ ਹਾਕੀ ਟੀਮਾਂ ਨੇ ਇੱਕੋ ਈਵੈਂਟ ਵਿੱਚ ਸੋਨ ਤਮਗਾ ਜਿੱਤਿਆ ਹੈ | ਚੀਨ ਨੇ ਇਸ ਵਾਰ 341 ਤਮਗੇ ਜਿੱਤੇ, ਜਿਨ੍ਹਾਂ ਵਿੱਚ 169 ਸੋਨ ਤਮਗੇ ਸ਼ਾਮਲ ਹਨ | ਦੂਜੇ ਸਥਾਨ ‘ਤੇ ਰਹਿਣ ਵਾਲੇ ਜਾਪਾਨ ਨੇ 83 ਸੋਨ ਤਮਗੇ ਜਿੱਤੇ, ਜੋ ਕਿ ਚੀਨ ਨਾਲੋਂ ਅੱਧੇ ਤੋਂ ਵੀ ਘੱਟ ਹਨ | 1982 ਤੋਂ ਚੀਨ ਹਰ ਏਸ਼ੀਆਈ ਖੇਡਾਂ ਵਿੱਚ ਟੌਪਰ ਰਿਹਾ ਹੈ | ਭਾਰਤ ਨੇ ਪਿਛਲੀਆਂ ਏਸ਼ੀਆਈ ਖੇਡਾਂ ਦੇ ਪ੍ਰਦਰਸ਼ਨ ਦੀ ਬਰਾਬਰੀ ਕੀਤੀ, ਪਰ ਇਸ ਵਾਰ ਇਹ 7 ਸੋਨ ਤਮਗਿਆਂ ਸਮੇਤ 21 ਤਮਗਿਆਂ ਤੋਂ ਪਿੱਛੇ ਰਹਿ ਗਿਆ | ਭਾਰਤੀ ਮਹਿਲਾ ਕੰਪਾਊਾਡ ਤੀਰਅੰਦਾਜ਼ੀ ਟੀਮ ਨੇ ਚੀਨ ਵਿਰੁੱਧ ਫਾਈਨਲ ਵਿੱਚ 238 ਅੰਕ ਬਣਾਏ, ਜੋ ਵਿਸ਼ਵ ਰਿਕਾਰਡ ਦੀ ਬਰਾਬਰੀ ਕਰਦੇ ਹਨ | ਚਿਕਥਾ ਤਨਿਪਾਰਥੀ, ਪ੍ਰਤੀਕਾ ਪ੍ਰਦੀਪ ਅਤੇ ਜਯੋਤੀ ਸੁਰੇਖਾ ਵੇਨਮ ਦੀ ਤਿਕੜੀ ਨੇ ਚੀਨ ਨੂੰ 238-234 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ |