ਨਵੀ ਦਿੱਲੀ : ਲੋਕ ਸਭਾ ਚੋਣਾਂ ਲਈ ਵੋਟਿੰਗ ਮੁੱਕਣ ਤੋਂ ਬਾਅਦ ਵੱਖ-ਵੱਖ ਟੀ ਵੀ ਚੈਨਲਾਂ ਦੇ ਆਏ ਐਗਜ਼ਿਟ ਪੋਲਾਂ ਵਿਚ ਬਹੁਤਿਆਂ ਨੇ ਦਰਸਾਇਆ ਕਿ ਮੋਦੀ ਦਾ ਤੀਜੀ ਵਾਰ ਪ੍ਰਧਾਨ ਮੰਤਰੀ ਬਣਨਾ ਪੱਕਾ ਹੈ। ਬਹੁਤੇ ਚੈਨਲਾਂ ਮੁਤਾਬਕ ਭਾਜਪਾ ਦੀ ਅਗਵਾਈ ਵਾਲੇ ਐੱਨ ਡੀ ਏ ਗੱਠਜੋੜ ਨੂੰ 543 ਵਿੱਚੋਂ 358 ਸੀਟਾਂ ਮਿਲ ਜਾਣੀਆਂ ਹਨ ਤੇ ਅਪੋਜ਼ੀਸ਼ਨ ਗੱਠਜੋੜ ‘ਇੰਡੀਆ’ ਨੂੰ 148 ਤੋਂ ਕੁਝ ਵੱਧ ਮਿਲ ਸਕਦੀਆਂ ਹਨ।




