ਆਉਣ ਵਾਲੇ ਸਮੇਂ ‘ਚ ਕਮਿਊਨਿਸਟ ਅੰਦੋਲਨ ਹੋਰ ਜ਼ੋਰ ਫੜੇਗਾ : ਗਰੀਸ਼ ਸ਼ਰਮਾ

0
10

ਕਰਨਾਲ (ਗਿਆਨ ਸੈਦਪੁਰੀ)
‘ਆਉਂਦੇ ਨਵੰਬਰ-ਦਸੰਬਰ ਤੱਕ ਭਾਰਤ ਵਿੱਚ ਇੱਕ ਬਹੁਤ ਵੱਡਾ ਅੰਦੋਲਨ ਹੋਵੇਗਾ ਤੇ ਇਸ ਦੀ ਅਗਵਾਈ ਭਾਰਤੀ ਕਮਿਊਨਿਸਟ ਪਾਰਟੀ ਕਰੇਗੀ¢ਮÏਜੂਦਾ ਸਮਿਆਂ ਵਿੱਚ ਕਮਿਊਨਿਸਟ ਪਿੱਛੇ ਨਹੀਂ, ਸਗੋਂ ਅੱਗੇ ਵੱਲ ਵਧ ਰਿਹਾ ਹੈ |’ ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਦੇ ਕÏਮੀ ਸਕੱਤਰ ਡਾ. ਗਰੀਸ਼ ਸ਼ਰਮਾ ਨੇ ਕੀਤਾ¢ ਉਹ ਐਤਵਾਰ ਇੱਥੇ ਬਣੇ ਕਾਮਰੇਡ ਪੀ ਸੀ ਜੋਸ਼ੀ ਭਵਨ ਵਿੱਚ ਬਣੇ ਕਾਮਰੇਡ ਮੱਖਣ ਸਿੰਘ ਯਾਦਗਾਰ ਤੇ ਭਗਤ ਸਿੰਘ ਕਾਨਫਰੰਸ ਹਾਲ ਵਿੱਚ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੀ ਕੇਂਦਰੀ ਕਾਰਜਕਰਨੀ ਦੀ 4 ਤੇ 5 ਅਕਤੂਬਰ ਨੂੰ ਕੀਤੀ ਜਾ ਰਹੀ ਮੀਟਿੰਗ ਵਿੱਚ ਉਦਘਾਟਨੀ ਤਕਰੀਰ ਕਰ ਰਹੇ ਸਨ¢ ਉਹਨਾ ਸੀ ਪੀ ਆਈ ਦੇ ਸ਼ਾਨਦਾਰ ਸੰਘਰਸ਼ੀ ਇਤਿਹਾਸ ਦੇ ਹਵਾਲੇ ਨਾਲ ਦਾਅਵਾ ਕੀਤਾ ਕਿ ਆਉਣ ਵਾਲੇ ਦਿਨਾਂ ਵਿੱਚ ਕਮਿਊਨਿਸਟ ਅੰਦੋਲਨ ਜ਼ੋਰ ਫੜੇਗਾ¢ ਉਹਨਾ ਕਿਹਾ ਕਿ ਬੀਤੇ ਸਮਿਆਂ ਵਿੱਚ ਸੀ ਪੀ ਆਈ ਨੇ ਕਿਸਾਨਾਂ, ਮਜ਼ਦੂਰਾਂ ਤੇ ਹੋਰ ਮਿਹਨਤਕਸ਼ ਲੋਕਾਂ ਦੀ ਛਤਰੀ ਤਿਆਰ ਕੀਤੀ ਸੀ¢ ਪੂੰਜੀਵਾਦ ਦੇ ਵੱਡੇ ਅਸਰਾਂ ਤੇ ਭਾਜਪਾ ਦੀ ਪਛਾਣ ਦੀ ਸਿਆਸਤ ਨੇ ਇਸ ਛਤਰੀ ਨੂੰ ਨੁਕਸਾਨਿਆ ਸੀ¢ ਇਹਨਾਂ ਤਾਕਤਾਂ ਨੇ ਸੰਪਰਦਾਇਕਤਾ ਦੇ ਆਧਾਰ ‘ਤੇ ਛਤਰੀ ਤਿਆਰ ਕੀਤੀ ਸੀ, ਉਹ ਹੁਣ ਟੁੱਟ ਰਹੀ ਹੈ¢ ਇਸ ਵਰਤਾਰੇ ਤੋਂ ਸਪੱਸ਼ਟ ਹੁੰਦਾ ਹੈ ਕਿ ਸੀ ਪੀ ਆਈ ਆਪਣੇ ਲੋਕਾਂ ਲਈ ਅੱਗੇ ਵਧੇਗੀ¢
ਡਾ. ਗਰੀਸ਼ ਸ਼ਰਮਾ ਨੇ ਕਿਹਾ ਕਿ ਇੰਡੀਆ ਗੱਠਜੋੜ ਤਾਕਤਵਰ ਹੋ ਰਿਹਾ ਹੈ¢ਭਾਰਤੀ ਖੇਤ ਮਜ਼ਦੂਰ ਯੂਨੀਅਨ ਨੂੰ ਕੇਂਦਰੀ ਕਾਰਜਕਾਰਨੀ ਦੀ ਮੀਟਿੰਗ ਦੀ ਵਧਾਈ ਦਿੰਦਿਆਂ ਸੀ ਪੀ ਆਈ ਦੇ ਕÏਮੀ ਸਕੱਤਰ ਨੇ ਆਸ ਪ੍ਰਗਟਾਈ ਕੇ ਮੀਟਿੰਗ ਚੰਗੇ ਨਤੀਜੇ ਕੱਢੇਗੀ¢ਮੋਦੀ ਵੱਲੋਂ ਮਜ਼ਦੂਰ ਵਰਗ ਨਾਲ ਕੀਤੇ ਧ੍ਰੋਹ ਦੀ ਗੱਲ ਕਰਦਿਆਂ ਡਾ. ਸ਼ਰਮਾ ਨੇ ਕਿਹਾ ਕਿ ਮਨਰੇਗਾ ਇਸ ਵਰਗ ਦੀ ਤਾਕਤ ਤੇ ਸਨਮਾਨ ਸੀ¢ਕਿਸੇ ਹੱਦ ਤੱਕ ਇਸ ਕਾਨੂੰਨ ਨੇ ਗਰੀਬ ਵਰਗ ਦੀ ਜ਼ਿੰਦਗੀ ਸੁਖਾਲੀ ਕੀਤੀ ਸੀ¢ਮੋਦੀ ਸਰਕਾਰ ਨੇ ਮਨਰੇਗਾ ਨੂੰ ਖਤਮ ਕਰਕੇ ਮਜ਼ਦੂਰਾਂ ਦੇ ਅਧਿਕਾਰ ਹਵਾ ਵਿੱਚ ਉਡਾ ਦਿੱਤੇ¢ ਕਮਿਊਨਿਸਟ ਆਗੂ ਨੇ ਦੇਸ਼ ਦੀ ਸਮੁੱਚੀ ਸਿਆਸਤ ਦੀ ਚੀਰ-ਫਾੜ ਕਰਦਿਆਂ ਜੰਤਰ ਮੰਤਰ ‘ਤੇ ਹੋਏ ਅੰਦੋਲਨ ਦੇ ਨਤੀਜੇ ਅਤੇ ਭਵਿੱਖ ਵਿੱਚ ਮੋਦੀ ਨੂੰ ਮਜ਼ਾ ਚਖਾਉਣ ਦੀਆਂ ਜੈਨ ਜ਼ੀ ਵੱਲੋਂ ਕੀਤੀਆਂ ਕੋਸ਼ਿਸ਼ਾਂ ਦੇ ਨਤੀਜੇ ਸਾਰਥਿਕ ਨਿਕਲਣ ਦੀ ਆਸ ਪ੍ਰਗਟ ਕੀਤੀ¢ਉਦਘਾਟਨੀ ਸਮਾਗਮ ਨੂੰ ਸਾਬਕਾ ਐੱਮ ਪੀ ਅਤੇ ਮਜ਼ਦੂਰ ਆਗੂ ਨਗੇਂਦਰ ਨਾਥ ਓਝਾ ਨੇ ਵੀ ਸੰਬੋਧਨ ਕੀਤਾ¢ ਉਹਨਾ ਆਪਣੇ ਸੰਖੇਪ ਭਾਸ਼ਣ ਵਿੱਚ ਪੰਜਾਬ ਅਤੇ ਹਰਿਆਣਾ ਦੇ ਜੰਗਜੂ ਸੁਭਾਅ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਵੀ ਕਿਸੇ ਅੰਦੋਲਨ ਲਈ ਪ੍ਰੇਰਨਾ ਲੈਣੀ ਹੋਵੇ ਤਾਂ ਲੋਕ ਪੰਜਾਬ ਤੇ ਹਰਿਆਣਾ ਵਿੱਚ ਆਉਂਦੇ ਹਨ¢ਉਹਨਾ ਕਿਹਾ ਕਿ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੀ ਸਥਾਪਨਾ ਵੀ 1968 ਵਿੱਚ ਪੰਜਾਬ ਵਿੱਚ ਹੋਈ ਸੀ | ਦੇਸ਼ ਵਿੱਚ ਮੋਦੀ ਅਤੇ ਅਮਿਤ ਸ਼ਾਹ ਦੇ ਵਿਅਕਤੀਤਵ ਨੂੰ ਲੱਗ ਰਹੀ ਢਾਹ ਦਾ ਜ਼ਿਕਰ ਕਰਦਿਆਂ ਕਾਮਰੇਡ ਓਝਾ ਨੇ ਕਿਹਾ ਕਿ ਜੋ ਸ਼ਬਦ ਲੋਕਾਂ ਵੱਲੋਂ ਇਹਨਾਂ ਭਾਜਪਾ ਆਗੂਆਂ ਲਈ ਪ੍ਰਯੋਗ ਕੀਤੇ ਜਾ ਰਹੇ ਹਨ, ਪਹਿਲਾਂ ਇਸ ਤਰ੍ਹਾਂ ਨਹੀਂ ਹੁੰਦਾ ਸੀ¢ ਜ਼ੁਬਾਨਬੰਦੀ ਦੀ ਗੱਲ ਕਰਦਿਆਂ ਉਹਨਾ ਕਿਹਾ ਕਿ ਪੱਤਰਕਾਰਾਂ ਤੇ ਹੋਰ ਲੇਖਕਾਂ ਨੂੰ ਕਤਲ ਕੀਤਾ ਜਾ ਰਿਹਾ ਹੈ¢ਸੀ ਪੀ ਆਈ ਦੇ ਵੱਡੇ ਆਗੂ ਪੰਸਾਰੇ ਵੀ ਹਨੇਰੇ ਦਾ ਪਸਾਰ ਕਰਨ ਵਾਲਿਆਂ ਦਾ ਆਤਾਬ ਦਾ ਸ਼ਿਕਾਰ ਬਣੇ¢ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਤਾਮਿਲਨਾਡੂ ਪੇਰੀਆਸਾਮੀ ਨੇ ਵੀ ਉਦਘਾਟਨ ਸਮਾਗਮ ਨੂੰ ਸੰਬੋਧਨ ਕੀਤਾ¢ਇਸ ਤੋਂ ਪਹਿਲਾਂ ਸੀ ਪੀ ਆਈ ਹਰਿਆਣਾ ਸੂਬੇ ਦੇ ਸਕੱਤਰ ਅਤੇ ਮੀਟਿੰਗ ਦੇ ਮੁੱਖ ਪ੍ਰਬੰਧਕ ਨੇ ਹਰਿਆਣਾ ਦੇ ਆਗੂਆਂ ਵੱਲੋਂ ਬਾਹਰੋਂ ਆਏ ਮਹਿਮਾਨਾਂ ਦਾ ਸਨਮਾਨ ਕਰਵਾਇਆ¢ਸਭ ਤੋਂ ਪਹਿਲਾਂ ਸੀ ਪੀ ਆਈ ਦੇ ਕÏਮੀ ਸਕੱਤਰ ਡਾਕਟਰ ਗਰੀਸ਼ ਸ਼ਰਮਾ ਦਾ ਸਨਮਾਨ ਹੋਇਆ¢ਇਸੇ ਤਰ੍ਹਾਂ ਪੇਰੀਆਸਾਮੀ ਸਾਬਕਾ ਵਿਧਾਇਕ ਤਾਮਿਲਨਾਡੂ, ਨਗੇਂਦਰ ਨਾਥ ਓਝਾ, ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ, ਆਲ ਇੰਡੀਆ ਦਲਿਤ ਰਾਈਟਸ ਅੰਦੋਲਨ ਦੇ ਜਨਰਲ ਸਕੱਤਰ ਵੀ ਐੱਸ ਨਿਰਮਲ, ਕੇਰਲਾ ਤੋਂ ਸੀ ਪੀ ਆਈ ਦੇ ਵਿਧਾਇਕ ਗੋਵਿੰਦਨ ਪਾਲੀ, ਫੂਲ ਚੰਦ ਯਾਦਵ ਯੂ ਪੀ, ਪੀ ਗਣੇਸ਼ਅਨ ਤਾਮਿਲਨਾਡੂ, ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ, ਪ੍ਰਧਾਨ ਪ੍ਰੀਤਮ ਸਿੰਘ ਨਿਆਮਤਪੁਰ, ਖਰਪੱਤੂ ਰਾਜ ਭਰ ਯੂ ਪੀ, ਸ਼ਾਤਾ ਮਨੀਪੁਰ, ਏ. ਸ਼ੇਖਰ ਆਂਧਰਾ ਪ੍ਰਦੇਸ਼ ਤੇ ਅਮਰਜੀਤ ਕÏਰ ਗੋਰੀਆ ਦਾ ਵੀ ਸ਼ਾਲ ਤੇ ਸਨਮਾਨ ਚਿੰਨ੍ਹ ਨਾਲ ਸਨਮਾਨ ਹੋਇਆ¢ਪ੍ਰਬੰਧਕਾਂ ਨੇ ‘ਨਵਾਂ ਜ਼ਮਾਨਾ’ ਦਾ ਵੀ ਮਾਣ-ਸਨਮਾਨ ਕੀਤਾ¢ਉਦਘਾਟਨੀ ਸਮਾਗਮ ਦੇ ਸ਼ੁਰੂ ਵਿੱਚ ‘ਨਵਾਂ ਜ਼ਮਾਨਾ’ ਦੇ ਸੰਪਾਦਕ ਚੰਦ ਫਤਿਹਪੁਰੀ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ |