ਮੁੰਬਈ : ਨਵੀਂ ਮੁੰਬਈ ਪੁਲਸ ਨੇ ਲਾਰੈਂਸ ਬਿਸ਼ਨੋਈ ਦੇ ਗਰੋਹ ਦੇ ਚਾਰ ਮੈਂਬਰਾਂ ਨੂੰ ਗਿ੍ਰਫਤਾਰ ਕੀਤਾ ਹੈ, ਜਿਹੜੇ ਪਨਵੇਲ ’ਚ ਸਲਮਾਨ ਖਾਨ ਦੀ ਕਾਰ ’ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ। ਇਨ੍ਹਾਂ ਦੀ ਪਛਾਣ ਧਨੰਜੈ ਉਰਫ ਅਜੈ ਕਸ਼ਯਪ, ਗੌਰਵ ਭਾਟੀਆ ਉਰਫ ਨ੍ਹਾਹੀ, ਵਾਸਪੀ ਖਾਨ ਉਰਫ ਵਸੀਮ ਚਿਕਨਾ ਅਤੇ ਜ਼ੀਸ਼ਾਨ ਖਾਨ ਉਰਫ ਜਾਵੇਦ ਖਾਨ ਵਜੋਂ ਹੋਈ ਹੈ। ਇਨ੍ਹਾਂ ਪਨਵੇਲ ਵਿਚ ਸਲਮਾਨ ਦੇ ਫਾਰਮ ਹਾਊਸ ’ਤੇ ਕਈ ਸ਼ੂਟਿੰਗ ਥਾਵਾਂ ਦੀ ਰੇਕੀ ਵੀ ਕੀਤੀ। ਇਨ੍ਹਾਂ ਦੇ ਮੋਬਾਇਲਾਂ ਤੋਂ ਇਸ ਬਾਰੇ ਵੀਡੀਓਜ਼ ਵੀ ਮਿਲੀਆਂ ਹਨ। ਅਜੈ ਕਸ਼ਯਪ ਨੇ ਪਾਕਿਸਤਾਨ ਵਿਚ ਰਹਿੰਦੇ ਡੋਗਰ ਨਾਲ ਵੀਡੀਓ ਕਾਲ ਕੀਤੀ ਸੀ ਤੇ ਉਸ ਨੇ ਏ ਕੇ 47 ਮੰਗਾਉਣੀ ਸੀ।
ਪੁਲਸ ਮੁਤਾਬਕ ਮੁੰਬਈ, ਰਾਇਗੜ੍ਹ, ਨਵੀਂ ਮੁੰਬਈ, ਠਾਣੇ, ਪੁਣੇ ਤੇ ਗੁਜਰਾਤ ਦੇ ਲਾਰੈਂਸ ਬਿਸ਼ਨੋਈ ਤੇ ਸੰਪਤ ਨਹਿਰਾ ਗਰੋਹ ਦੇ ਤਕਰੀਬਨ 60-70 ਗੁਰਗੇ ਸਲਮਾਨ ਖਾਨ ’ਤੇ ਨਜ਼ਰ ਰੱਖ ਰਹੇ ਹਨ। ਇਨ੍ਹਾਂ ਦੀ ਨਾਬਾਲਗਾਂ ਰਾਹੀਂ ਸਲਮਾਨ ’ਤੇ ਹਮਲੇ ਦੀ ਯੋਜਨਾ ਹੈ। ਹਮਲੇ ਤੋਂ ਬਾਅਦ ਕਿਸ਼ਤੀ ਰਾਹੀਂ ਸ੍ਰੀਲੰਕਾ ਭੱਜਣਾ ਹੈ।





