25.2 C
Jalandhar
Thursday, September 19, 2024
spot_img

ਕੇਜਰੀਵਾਲ ਤਿਹਾੜ ਜੇਲ੍ਹ ਪਰਤੇ

ਨਵੀਂ ਦਿੱਲੀ : ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ 21 ਦਿਨ ਦੀ ਅੰਤਰਮ ਜ਼ਮਾਨਤ ਪੂਰੀ ਹੋਣ ਤੋਂ ਬਾਅਦ ਐਤਵਾਰ ਤਿਹਾੜ ਜੇਲ੍ਹ ਦੇ ਅਧਿਕਾਰੀਆਂ ਅੱਗੇ ਆਤਮ-ਸਮਰਪਣ ਕਰ ਦਿੱਤਾ। ਇਸ ਤੋਂ ਪਹਿਲਾਂ ਉਨ੍ਹਾ ਕਿਹਾ ਕਿ ਐੱਨ ਡੀ ਏ ਦੀ ਵੱਡੀ ਜਿੱਤ ਦਾ ਦਾਅਵਾ ਕਰਨ ਵਾਲੇ ਐਗਜ਼ਿਟ ਪੋਲ ਫਰਜ਼ੀ ਹਨ। ਇਕ ਐਗਜ਼ਿਟ ਪੋਲ ਭਾਜਪਾ ਨੂੰ ਰਾਜਸਥਾਨ ਵਿਚ 33 ਸੀਟਾਂ ਜਿਤਾ ਰਿਹਾ ਹੈ, ਜਦਕਿ ਉਥੇ ਸੀਟਾਂ ਹੀ 25 ਹਨ। ਅਸਲੀ ਮੁੱਦਾ ਇਹ ਹੈ ਕਿ ਵੋਟਾਂ ਦੀ ਗਿਣਤੀ ਤੋਂ ਪਹਿਲਾਂ ਫਰਜ਼ੀ ਐਗਜ਼ਿਟ ਪੋਲ ਕਿਉ ਕੀਤਾ ਗਿਆ? ਕਈ ਥਿਊਰੀਆਂ ਚੱਲ ਰਹੀਆਂ ਹਨ। ਇਕ ਥਿਊਰੀ ਇਹ ਹੈ ਕਿ ਉਹ ਈ ਵੀ ਐੱਮ ਵਿਚ ਗੜਬੜ ਕਰਨਗੇ। ਕੇਜਰੀਵਾਲ ਨੇ ਕਿਹਾਮੈਂ ਜੇਲ੍ਹ ਵਾਪਸ ਜਾ ਰਿਹਾ ਹਾਂ, ਇਸ ਵਾਸਤੇ ਨਹੀਂ ਕਿ ਮੈਂ ਭਿ੍ਰਸ਼ਟਾਚਾਰ ’ਚ ਸ਼ਾਮਲ ਸੀ ਬਲਕਿ ਇਸ ਵਾਸਤੇ ਜਾ ਰਿਹਾ ਹਾਂ ਕਿਉਂਕਿ ਮੈਂ ਤਾਨਾਸ਼ਾਹੀ ਖਿਲਾਫ ਆਵਾਜ਼ ਉਠਾਈ। ਮੈਂ ਲੋਕ ਸਭਾ ਚੋਣਾਂ ਦੌਰਾਨ ਦੇਸ਼ ਨੂੰ ਬਚਾਉਣ ਵਾਸਤੇ ਪ੍ਰਚਾਰ ਕੀਤਾ। ਆਤਮਸਮਰਪਣ ਕਰਨ ਤੋਂ ਪਹਿਲਾਂ ਕੇਜਰੀਵਾਲ ਨੇ ਰਾਜਘਾਟ ਸਥਿਤ ਮਹਾਤਮਾ ਗਾਂਧੀ ਦੀ ਸਮਾਧੀ ’ਤੇ ਸ਼ਰਧਾਂਜਲੀ ਭੇਟ ਕੀਤੀ। ਇਸ ਤੋਂ ਬਾਅਦ ਉਨ੍ਹਾ ਨੇ ਕਨਾਟ ਪਲੇਸ ’ਚ ਹਨੂਮਾਨ ਮੰਦਰ ’ਚ ਪੂਜਾ ਵੀ ਕੀਤੀ। ਕੇਜਰੀਵਾਲ ਦੇ ਰਾਜਘਾਟ ਦੌਰੇ ਖਿਲਾਫ ਪ੍ਰਦਰਸ਼ਨ ਕਰ ਰਹੇ ਭਾਜਪਾ ਦੀ ਦਿੱਲੀ ਇਕਾਈ ਦੇ ਮੁਖੀ ਵੀਰੇਂਦਰ ਸਚਦੇਵਾ ਸਣੇ ਕਈ ਵਰਕਰਾਂ ਨੂੰ ਪੁਲਸ ਨੇ ਹਿਰਾਸਤ ’ਚ ਲੈ ਲਿਆ। ਪੁਲਸ ਨੇ ਕਿਹਾ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਵਾਸਤੇ ਕੁਝ ਪ੍ਰਦਰਸ਼ਨਕਾਰੀਆਂ ਨੂੰ ਰਾਜਘਾਟ ਖੇਤਰ ਤੋਂ ਹਟਾਇਆ ਗਿਆ। ਕੇਜਰੀਵਾਲ ਨੂੰ ਲੋਕ ਸਭਾ ਚੋਣਾਂ ’ਚ ਪ੍ਰਚਾਰ ਕਰਨ ਵਾਸਤੇ ਸੁਪਰੀਮ ਕੋਰਟ ਨੇ ਕਥਿਤ ਦਿੱਲੀ ਆਬਕਾਰੀ ਨੀਤੀ ਘੁਟਾਲੇ ਨਾਲ ਸੰਬੰਧਤ ਕਾਲੇ ਧਨ ਨੂੰ ਸਫੈਦ ਕਰਨ ਦੇ ਮਾਮਲੇ ’ਚ 10 ਮਈ ਨੂੰ ਅੰਤਰਮ ਜ਼ਮਾਨਤ ਦਿੱਤੀ ਸੀ।

Related Articles

LEAVE A REPLY

Please enter your comment!
Please enter your name here

Latest Articles