ਨਵੀਂ ਦਿੱਲੀ : ਕੰਜ਼ਿਊਮਰ ਡਾਟਾ ਇੰਟੈਲੀਜੈਂਸ ਕੰਪਨੀ ਐਕਸਿਸ ਮਾਈ ਇੰਡੀਆ ਦਾ ਐਗਜ਼ਿਟ ਪੋਲ ਨਿਸ਼ਾਨੇ ਤੋਂ ਬਹੁਤ ਦੂਰ ਰਹਿਣ ਕਾਰਨ ਇਸ ਦਾ ਐੱਮ ਡੀ ਪ੍ਰਦੀਪ ਗੁਪਤਾ ਇੰਡੀਆ ਟੂਡੇ ਟੈਲੀਵਿਜ਼ਨ ਚੈਨਲ ’ਤੇ ਉੱਘੇ ਪੱਤਰਕਾਰ ਰਾਜਦੀਪ ਸਰਦੇਸਾਈ ਤੇ ਰਾਹੁਲ ਕੰਵਲ ਅੱਗੇ ਰੋ ਹੀ ਪਿਆ। ਦੋਹਾਂ ਪੱਤਰਕਾਰਾਂ ਨੇ ਉਸ ਨੂੰ ਦਿਲਾਸਾ ਦੇਣ ਦੀ ਕੋਸ਼ਿਸ਼ ਕੀਤੀ, ਪਰ ਉਸ ਨੇ ਆਪਣਾ ਮੂੰਹ ਢੱਕ ਲਿਆ। ਐਕਸਿਸ ਮਾਈ ਇੰਡੀਆ ਨੇ ਕਿਹਾ ਸੀ ਕਿ ਮੋਦੀ ਦੀ ਅਗਵਾਈ ਵਾਲਾ ਐੱਨ ਡੀ ਏ 400 ਸੀਟਾਂ ਜਿੱਤ ਸਕਦਾ ਹੈ। ਭਾਜਪਾ 322 ਤੋਂ 340 ਸੀਟਾਂ ਜਿੱਤ ਸਕਦੀ ਹੈ ਤੇ ਉਸ ਦੀਆਂ ਇਤਿਹਾਦੀ ਪਾਰਟੀਆਂ 39 ਤੋਂ 61 ਸੀਟਾਂ ਜਿੱਤ ਸਕਦੀਆਂ ਹਨ। ਕਾਂਗਰਸ ਨੂੰ 60 ਤੋਂ 76 ਸੀਟਾਂ ਮਿਲਣਗੀਆਂ। ਇੰਡੀਆ ਗੱਠਜੋੜ 71 ਤੋਂ 90 ਸੀਟਾਂ ਜਿੱਤੇਗਾ।