ਸ਼ੇਅਰ ਬਾਜ਼ਾਰ ’ਚ ਵੱਡੀ ਗਿਰਾਵਟ ਨਾਲ ਨਿਵੇਸ਼ਕਾਂ ਦੇ 26 ਲੱਖ ਕਰੋੜ ਰੁੜ੍ਹੇ

0
149

ਨਵੀਂ ਦਿੱਲੀ : ਦੇਸ਼ ਵਿਚ ਸਿਆਸੀ ਬੇਯਕੀਨੀ ਦਰਮਿਆਨ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ’ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ। ਇਹ ਗਿਰਾਵਟ ਪਿਛਲੇ 4 ਸਾਲਾਂ ’ਚ ਸਭ ਤੋਂ ਵੱਧ ਹੈ। ਸੈਂਸੈਕਸ 5 ਫੀਸਦੀ ਤੋਂ ਜ਼ਿਆਦਾ ਅਤੇ ਨਿਫਟੀ 6 ਫੀਸਦੀ ਤੋਂ ਜ਼ਿਆਦਾ ਡਿੱਗ ਗਿਆ। ਬਾਜ਼ਾਰ ’ਚ ਗਿਰਾਵਟ ਬਾਰੇ ਜਿਓਜੀਤ ਫਾਇਨੈਂਸ਼ੀਅਲ ਸਰਵਿਸਿਜ਼ ਦੇ ਚੀਫ ਇਨਵੈੱਸਟਮੈਂਟ ਸਟ੍ਰੈਟਿਜਿਸਟ ਡਾਕਟਰ ਵੀ ਕੇ ਵਿਜੇ ਕੁਮਾਰ ਨੇ ਕਿਹਾ ਕਿ ਤੇਜ਼ ਗਿਰਾਵਟ ਦਾ ਕਾਰਨ ਲੋਕ ਸਭਾ ਚੋਣਾਂ ਦੇ ਨਿਕਲ ਰਹੇ ਨਤੀਜੇ ਰਹੇ। ਜੇਕਰ ਭਾਜਪਾ ਨੂੰ ਆਪਣੇ ਦਮ ’ਤੇ ਬਹੁਮਤ ਨਹੀਂ ਮਿਲਦਾ ਤਾਂ ਨਿਰਾਸ਼ਾ ਹੀ ਹੋਵੇਗੀ। ਸਟਾਕ ਮਾਰਕੀਟ ’ਚ ਇਹ ਗਿਰਾਵਟ 24 ਫਰਵਰੀ 2022 ਤੋਂ ਬਾਅਦ ਸਭ ਤੋਂ ਵੱਡੀ ਗਿਰਾਵਟ ਹੈ। ਬਹੁਤ ਸਾਰੇ ਮਾਹਰਾਂ ਅਨੁਸਾਰ ਕੋਵਿਡ ਤੋਂ ਬਾਅਦ ਇਹ ਸਭ ਤੋਂ ਵੱਡੀ ਗਿਰਾਵਟ ਹੈ। ਮੰਗਲਵਾਰ ਗਿਰਾਵਟ ਕਾਰਨ ਨਿਵੇਸ਼ਕਾਂ ਨੂੰ 26 ਲੱਖ ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।

LEAVE A REPLY

Please enter your comment!
Please enter your name here