ਕਮਿਊਨਿਸਟ ਪਾਰਟੀਆਂ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਪ੍ਰਦਰਸ਼ਨ ’ਚ ਸੁਧਾਰ

0
144

ਸ਼ਾਹਕੋਟ, (ਗਿਆਨ ਸੈਦਪੁਰੀ)-2024 ਦੀਆਂ ਲੋਕ ਸਭਾ ਚੋਣਾਂ ਵਿੱਚ ਕਮਿਊਨਿਸਟ ਪਾਰਟੀਆਂ ਦੇ ਪ੍ਰਦਰਸ਼ਨ ਵਿੱਚ ਕੁਝ ਸੁਧਾਰ ਹੋਇਆ ਹੈ। 2019 ਵਿੱਚ ਖੱਬੀਆਂ ਧਿਰਾਂ ਦੇ 5 ਉਮੀਦਵਾਰ ਸਫਲ ਹੋਏ ਸਨ, ਇਸ ਵਾਰ ਇਹ ਗਿਣਤੀ 8 ਹੋ ਗਈ ਹੈ। ਕੇਰਲਾ ਵਿੱਚ ਯੂਨਾਈਟਡ ਡੈਮੋਕਰੇਟਿਕ ਫਰੰਟ ਵੱਲੋਂ ਚੋਣ ਲੜੇ ਆਰ ਐੱਸ ਪੀ ਦੇ ਜੇਤੂ ਰਹੇ ਉਮੀਦਵਾਰ ਸਮੇਤ ਇਹ ਗਿਣਤੀ 9 ਤੱਕ ਪੁੱਜ ਗਈ ਹੈ। ਪ੍ਰਾਪਤ ਸੂਚਨਾ ਅਨੁਸਾਰ ਸੀ ਪੀ ਆਈ (ਐੱਮ) ਨਾਲ ਸੰਬੰਧਤ ਉੱਘੇ ਕਿਸਾਨ ਆਗੂ ਅਮਰਾ ਰਾਮ ਨੇ ਸੀਕਰ (ਰਾਜਸਥਾਨ) ਤੋਂ ਸ਼ਾਨਦਾਰ ਜਿੱਤ ਪ੍ਰਾਪਤ ਕਰਕੇ ਲੋਕ ਸਭਾ ਵਿੱਚ ਆਪਣਾ ਥਾਂ ਬਣਾਇਆ ਹੈ।
ਸੀ ਪੀ ਆਈ ਦੀਆਂ ਪਿਛਲੀ ਲੋਕ ਸਭਾ ਵਿੱਚ ਦੋ ਸੀਟਾਂ ਸਨ। ਪਾਰਟੀ ਦੋਵਾਂ ਸੀਟਾਂ ਨੂੰ ਬਰਕਰਾਰ ਰੱਖਣ ਵਿੱਚ ਸਫਲ ਹੋਈ ਹੈ। ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ ਨੇ ਦੱਸਿਆ ਕਿ ਤਾਮਿਲਨਾਡੂ ਦੇ ਤਿਰੁਪੁਰ ਲੋਕ ਸਭਾ ਹਲਕੇ ਤੋਂ ਸਾਥੀ ਸੁਬਰਾਇਨ ਸਫਲ ਹੋਏ ਹਨ। ਨਾਗਾਪੱਟੀਨਮ (ਤਾਮਿਲਨਾਡੂ) ਤੋਂ ਸੇਲਵਾ ਰਾਜ ਨੇ ਲੋਕ ਸਭਾ ਦੀਆਂ ਬਰੂਹਾਂ ਪਾਰ ਕੀਤੀਆਂ ਹਨ। ਕੇਰਲਾ ਦੀ ਅਲਾਥੁਰ ਲੋਕ ਸਭਾ ਸੀਟ ਤੋਂ ਕੇ ਰਾਧਾ �ਿਸ਼ਨਨ ਸੀ ਪੀ ਆਈ (ਐੱਮ) ਨੇ ਸਫਲਤਾ ਹਾਸਿਲ ਕੀਤੀ ਹੈ। ਇਸੇ ਤਰ੍ਹਾਂ ਤਾਮਿਲਨਾਡੂ ਦੇ ਡਿੰਗੀਗੁਲ ਤੇ ਮੁਦਰਾਈ ਹਲਕਿਆਂ ਤੋਂ ਸੀ ਪੀ ਆਈ (ਐੱਮ) ਦੇ ਉਮੀਦਵਾਰ ਕ੍ਰਮਵਾਰ ਸਾਚਿਤਾਨਾ ਅਤੇ ਵੈਂਕਟਸਨ. ਕੇ ਨੇ ਪਾਰਟੀ ਨੂੰ ਜਿੱਤ ਦਵਾਈ ਹੈ।
ਬਿਹਾਰ ਤੋਂ ਸੀ ਪੀ ਆਈ (ਐੱਮ ਐੱਲ) ਲਿਬਰੇਸ਼ਨ ਦੇ ਦੋ ਉਮੀਦਵਾਰਾਂ ਨੇ ਸਫਲਤਾ ਦੇ ਝੰਡੇ ਗੱਡੇ ਹਨ। ਇਹਨਾਂ ਵਿੱਚ ਅਰਹਾ ਲੋਕ ਸਭਾ ਹਲਕੇ ਤੋਂ ਸੁਦਾਮਾ ਪ੍ਰਸ਼ਾਦ ਅਤੇ ਕਾਰਾਕਟ ਹਲਕੇ ਤੋਂ ਰਾਜਾ ਰਾਮ ਸਿੰਘ ਲੋਕ ਸਭਾ ਵਿੱਚ ਪਹੁੰਚਣ ਵਿੱਚ ਸਫਲ ਹੋਏ ਹਨ। ਆਰ ਐੱਸ ਪੀ ਦੀ ਕੇਂਦਰੀ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਇਕੋਲਾਹਾ ਨੇ ਦੱਸਿਆ ਕਿ ਰੈਵੋਲੂਸ਼ਨਰੀ ਸੋਸ਼ਲਿਸਟ ਪਾਰਟੀ ਦੇ ਸੀਨੀਅਰ ਆਗੂ ਐੱਨ ਕੇ ਪ੍ਰੇਮਚੰਦਰਨ ਕੇਰਲਾ ਦੀ ਕੋਲਮ ਲੋਕ ਸਭਾ ਸੀਟ ਤੋਂ ਜਿੱਤੇ ਹਨ।ਉਹ ਯੂਨਾਈਟਡ ਡੈਮੋਕਰੇਟਿਕ ਫਰੰਟ ਵੱਲੋਂ ਚੋਣ ਲੜੇ ਸਨ।

LEAVE A REPLY

Please enter your comment!
Please enter your name here