ਸ੍ਰੀਨਗਰ : ਗੁਲਮਰਗ ਦੀ ਪਹਾੜੀ ’ਤੇ ਸਥਿਤ ਸ਼ਿਵ ਮੰਦਰ, ਜਿਸ ਨੂੰ ਰਾਣੀ ਮੰਦਰ ਵਜੋਂ ਵੀ ਜਾਣਿਆ ਜਾਂਦਾ ਹੈ, ਨੂੰ ਬੁੱਧਵਾਰ ਅੱਗ ਲੱਗ ਗਈ। ਲੋਕਾਂ ਤੇ ਪੁਲਸ ਨੇ ਬਥੇਰੀ ਕੋਸ਼ਿਸ਼ ਕੀਤੀ, ਪਰ ਉਸ ਨੂੰ ਬਚਾਅ ਨਹੀਂ ਸਕੇ। ਇਹ ਮੰਦਰ ਕਈ ਫਿਲਮਾਂ ਵਿਚ ਨਜ਼ਰ ਆਇਆ। ਰਾਜੇਸ਼ ਖੰਨਾ ਦੀ ਫਿਲਮ ‘ਆਪ ਕੀ ਕਸਮ’ ਦਾ ਗਾਣਾ ਜੈ ਜੈ ਸ਼ਿਵ ਸ਼ੰਕਰ, ਕਾਂਟਾ ਲਗੇ ਨਾ ਕੰਕਰ ਵੀ ਇੱਥੇ ਫਿਲਮਾਇਆ ਗਿਆ ਸੀ।



