ਕਾਂਗਰਸ ਦਾ ਯੂ ਪੀ ’ਚ ਚੰਗਾ ਪ੍ਰਦਰਸ਼ਨ

0
118

ਲਖਨਊ : ਯੂ ਪੀ ’ਚ ਪਿਛਲੇ ਤਿੰਨ ਦਹਾਕਿਆਂ ਤੋਂ ਸਿਆਸੀ ਜ਼ਮੀਨ ਤਲਾਸ਼ ਰਹੀ ਕਾਂਗਰਸ ਲਈ ਮੌਜੂਦਾ ਲੋਕ ਸਭਾ ਚੋਣਾਂ ਕਿਸੇ ਸੰਜੀਵਨੀ ਤੋਂ ਘੱਟ ਨਹੀਂ ਸਨ। ਕਾਂਗਰਸ ਨੇ ਸੂਬੇ ’ਚ 17 ਸੀਟਾਂ ਲੜੀਆਂ ਤੇ ਛੇ ਸੀਟਾਂ ਜਿੱਤੀਆਂ। 2019 ਦੀਆਂ ਲੋਕ ਸਭਾ ਚੋਣਾਂ ਅਤੇ ਉਸ ਤੋਂ ਬਾਅਦ 2022 ਦੀਆਂ ਵਿਧਾਨ ਸਭਾ ਚੋਣਾਂ ’ਚ ਯੂ ਪੀ ’ਚ ਆਪਣਾ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲੀ ਕਾਂਗਰਸ ਨੇ ਇਸ ਵਾਰ ਆਮ ਚੋਣਾਂ ’ਚ ਸਮਾਜਵਾਦੀ ਪਾਰਟੀ ਨਾਲ ਮਿਲ ਕੇ 80 ਵਿੱਚੋਂ 17 ਸੀਟਾਂ ’ਤੇ ਚੋਣਾਂ ਲੜੀਆਂ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਰਾਏਬਰੇਲੀ ਸੀਟ ਤੋਂ ਤਿੰਨ ਲੱਖ 90 ਹਜ਼ਾਰ 30 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ। ਇਸ ਤੋਂ ਇਲਾਵਾ ਨਹਿਰੂ-ਗਾਂਧੀ ਪਰਵਾਰ ਦੇ ਇੱਕ ਹੋਰ ਅਹਿਮ ਸਿਆਸੀ ਗੜ੍ਹ ਅਮੇਠੀ ’ਚ ਵੀ ਪਾਰਟੀ ਉਮੀਦਵਾਰ ਕਿਸ਼ੋਰੀ ਲਾਲ ਸ਼ਰਮਾ ਨੇ ਕੇਂਦਰੀ ਮੰਤਰੀ ਸਿਮ੍ਰਤੀ ਈਰਾਨੀ ਨੂੰ 1,67,196 ਵੋਟਾਂ ਨਾਲ ਹਰਾਇਆ ਹੈ। ਕਾਂਗਰਸੀ ਉਮੀਦਵਾਰ ਉੱਜਵਲ ਰਮਨ ਸਿੰਘ ਨੇ ਅਲਾਹਾਬਾਦ ਲੋਕ ਸਭਾ ਸੀਟ ਜਿੱਤ ਲਈ ਹੈ। ਇਸ ਤੋਂ ਪਹਿਲਾਂ ਅਮਿਤਾਭ ਬੱਚਨ ਨੇ 40 ਸਾਲ ਪਹਿਲਾਂ ਇਹ ਸੀਟ ਜਿੱਤੀ ਸੀ।

LEAVE A REPLY

Please enter your comment!
Please enter your name here