13.3 C
Jalandhar
Sunday, December 22, 2024
spot_img

2828 ਏਕੜ ਪੰਚਾਇਤੀ ਜ਼ਮੀਨ ਦਾ ਕਬਜ਼ਾ ਛੁਡਵਾਇਆ : ਮਾਨ

ਮੋਹਾਲੀ : ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜ਼ਮੀਨਾਂ ਤੋਂ ਨਜਾਇਜ਼ ਕਬਜ਼ੇ ਛੁਡਾਉਣ ਲਈ ਸ਼ੁਰੂ ਕੀਤੀ ਮੁਹਿੰਮ ਦੇ ਤਹਿਤ ਸ਼ੁੱਕਰਵਾਰ ਨੂੰ ਮੋਹਾਲੀ ਜ਼ਿਲ੍ਹੇ ਦੇ ਛੋਟੀ ਵੱਡੀ ਨੰਗਲ ‘ਚੋਂ ਨਜ਼ਾਇਜ਼ ਕਬਜ਼ੇ ਛੁਡਵਾਏ ਗਏ | ਨਜਾਇਜ਼ ਕਬਜ਼ਾ ਛੁਡਾਉਣ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਵੀ ਪਹੁੰਚੇ ਸਨ | ਇਸ ਮੌਕੇ ਉਨ੍ਹਾਂ ਨਾਲ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਵਿਭਾਗ ਦੇ ਅਫਸਰ ਵੀ ਸ਼ਾਮਲ ਸਨ | ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਮੌਕੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਰਸੂਖਦਾਰ ਵਿਅਕਤੀਆਂ ਨੇ ਜ਼ਮੀਨ ਨੂੰ ਆਪਣੇ ਨਾਂਅ ਕਰਵਾ ਲਿਆ ਸੀ | ਉਨ੍ਹਾਂ ਕਿਹਾ ਕਿ ਅੱਜ ਬਿਨਾਂ ਕਿਸੇ ਝਗੜੇ ਦੇ 2828 ਏਕੜ ਜ਼ਮੀਨ ਨੂੰ ਨਜਾਇਜ਼ ਕਬਜ਼ੇ ਵਿੱਚੋਂ ਛੁਡਵਾਇਆ ਗਿਆ ਹੈ | ਉਨ੍ਹਾਂ ਕਿਹਾ ਕਿ ਇਸ ‘ਚ ਖੈਰ ਦੀ ਲੱਕੜ ਵੀ ਲੱਗੀ ਹੋਈ ਹੈ ਜਿਸ ਦੀ ਕੀਮਤ ਕਰੀਬ 50 ਕਰੋੜ ਰੁਪਏ ਹੈ | ਉਨ੍ਹਾਂ ਕਿਹਾ ਕਿ ਅੱਜ ਕਰੀਬ 300 ਕਰੋੜ ਰੁਪਏ ਦੀ ਜ਼ਮੀਨ ਛੁਡਵਾਈ ਗਈ ਹੈ | ਉਨ੍ਹਾਂ ਕਿਹਾ ਕਿ ਇਕ ਵਿਅਕਤੀ ਦੀ 1100 ਏਕੜ ਜ਼ਮੀਨ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੇ ਅਦਾਲਤ ਵਿਚੋਂ ਕੇਸ ਜਿੱਤਿਆ ਹੈ, ਉਸ ਤੋਂ ਬਾਅਦ ਕਬਜ਼ਾ ਛੁਡਵਾਇਆ ਗਿਆ ਹੈ | ਇਸ ਮੌਕੇ ਪੰਚਾਇਤ ਮੰਤਰੀ ਕੁਲਦੀਪ ਧਾਲੀਵਾਲ ਨੇ ਦੱਸਿਆ ਹੁਣ ਤੱਕ 9053 ਏਕੜ ਛੁਡਵਾਈ ਜਾ ਚੁੱਕੀ ਹੈ | ਉਨ੍ਹਾਂ ਕਿਹਾ ਕਿ ਅੱਜ ਛੋਟੀ ਵੱਡੀ ਨੰਗਲ ਵਿੱਚੋਂ ਸਰਕਾਰੀ ਜ਼ਮੀਨ ਨੂੰ ਛੁਡਵਾਇਆ ਗਿਆ ਹੈ | ਉਨ੍ਹਾਂ ਦੱਸਿਆ ਕਿ ਇਸ ਜ਼ਮੀਨ ਵਿੱਚ 16 ਬੰਦੇ ਸਨ | ਉਨ੍ਹਾਂ ਕਿਹਾ ਕਿ ਇਸ ਵਿੱਚ ਫੌਜਾ ਸਿੰਘ ਜੋ ਕਿ ਪ੍ਰਾਈਵੇਟ ਕੰਪਨੀ ਹੈ ਉਸ ਕੁਲ 1100 ਏਕੜ ਜ਼ਮੀਨ ਹੈ | ਜਿਕਰਯੋਗ ਹੈ ਕਿ ਇਸ ਮੌਕੇ ਐਮ ਪੀ ਸਿਮਰਨਜੀਤ ਸਿੰਘ ਮਾਨ ਦੇ ਪੁੱਤਰ ਦੇ ਕਬਜ਼ੇ ‘ਚੋਂ 125 ਏਕੜ ਅਤੇ ਧੀ ਜਵਾਈ ਕੋਲੋਂ 28 ਏਕੜ ਜ਼ਮੀਨ ਛੁਡਵਾਈ ਗਈ ਹੈ | ਧਾਵਨ ਮੈਸਰਜ਼ 300 ਏਕੜ, ਸਿਮਰਨਜੀਤ ਮਾਨ ਦੇ ਧੀ ਜਵਾਈ ਕੋਲੋਂ 28 ਏਕੜ ਜ਼ਮੀਨ, ਨਵਦੀਪ ਕੌਰ ਪਤਨੀ ਰਣਜੀਤ ਕੌਰ 15, ਤੇਜਵੀਰ ਸਿੰਘ ਢਿੱਲੋਂ, 10 ਏਕੜ, ਦੀਪਇੰਦਰ ਸਿੰਘ ਚਹਿਲ 8 ਏਕੜ, ਹਰਮਨਦੀਪ ਸਿੰਘ ਧਾਲੀਵਾਲ ਪੁੱਤਰ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਕੋਲੋਂ 5 ਏਕੜ, ਰੀਟਾ ਸ਼ਰਮਾ ਕੋਲ 4 ਏਕੜ ਤੇ ਹੋਰਨਾਂ ਵਿਅਕਤੀਆਂ ਕੋਲੋਂ ਜ਼ਮੀਨ ਤੋਂ ਕਬਜ਼ਾ ਛੁਡਵਾਇਆ ਗਿਆ ਹੈ |

Related Articles

LEAVE A REPLY

Please enter your comment!
Please enter your name here

Latest Articles