ਨਵੀਂ ਦਿੱਲੀ : ਮੁਅੱਤਲ ਰਾਜ ਸਭਾ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਨੇ ਸੰਸਦ ਭਵਨ ਦੇ ਪ੍ਰਵੇਸ਼ ਦੁਆਰ ਨੇੜੇ ਧਰਨੇ ਵਾਲੀ ਥਾਂ ‘ਤੇ ਵੀਰਵਾਰ ਦੀ ਰਾਤ ਕੱਟੀ | ਤਿ੍ਣਮੂਲ ਕਾਂਗਰਸ ਦੇ ਰਾਜ ਸਭਾ ਮੈਂਬਰ ਡੈਰੇਕ ਓ’ਬ੍ਰਾਇਨ ਨੇ ਵੀ ਧਰਨੇ ਵਾਲੀ ਥਾਂ ਰਾਤ ਗੁਜ਼ਾਰੀ | ਤਿ੍ਣਮੂਲ ਦੀ ਡੋਲਾ ਸੇਨ ਅਤੇ ਮੌਸਮ ਨੂਰ ਅੱਧੀ ਰਾਤ ਤੱਕ ਉੱਥੇ ਮੌਜੂਦ ਸਨ | ਸੰਸਦ ਦੇ ਦੋਹਾਂ ਸਦਨਾਂ ਦੇ 24 ਸੰਸਦ ਮੈਂਬਰਾਂ ਨੂੰ ਮੁਅੱਤਲ ਕਰਨ ਦੇ ਵਿਰੋਧ ‘ਚ ਵਿਰੋਧੀ ਪਾਰਟੀਆਂ ਬੁੱਧਵਾਰ ਤੋਂ ਸੰਸਦ ਕੰਪਲੈਕਸ ‘ਚ ਧਰਨੇ ‘ਤੇ ਬੈਠੀਆਂ ਹਨ | ਸੰਸਦ ਮੈਂਬਰ ਵਾਰੀ-ਵਾਰੀ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਲੈ ਰਹੇ ਹਨ |