ਮਾਸਕੋ : ਰੂਸ ਦੇ ਸੇਂਟ ਪੀਟਰਸਬਰਗ ਨੇੜੇ ਨਦੀ ‘ਚ ਚਾਰ ਭਾਰਤੀ ਮੈਡੀਕਲ ਵਿਦਿਆਰਥੀਆਂ ਦੀ ਡੁੱਬਣ ਕਾਰਨ ਮੌਤ ਹੋ ਗਈ | ਇਨ੍ਹਾਂ ਦੀ ਉਮਰ 18-20 ਸਾਲ ਸੀ | ਮਿ੍ਤਕਾਂ ਦੀ ਪਛਾਣ ਮਹਾਰਾਸ਼ਟਰ ਦੇ ਹਰਸ਼ਲ ਅਨੰਤਰਾਓ ਦੇਸਲੇ, ਜੀਸ਼ਾਨ ਅਸ਼ਫਾਕ ਪਿੰਜਰੀ, ਜ਼ਿਆ ਫਿਰੋਜ਼ ਪਿੰਜਰੀ ਅਤੇ ਮਲਿਕ ਗੁਲਾਮਗੌਸ ਮੁਹੰਮਦ ਯਾਕੂਬ ਵਜੋਂ ਹੋਈ ਹੈ | ਨਿਸ਼ਾ ਭੂਪੇਸ਼ ਸੋਨਾਵਣੇ ਨਾਂਅ ਦੀ ਪੰਜਵੀਂ ਵਿਦਿਆਰਥਣ ਨੂੰ ਬਚਾਅ ਲਿਆ ਗਿਆ | ਜੀਸ਼ਾਨ ਤੇ ਜ਼ਿਆ ਭਰਾ-ਭੈਣ ਸਨ | ਇਹ ਵੇਲੀਕੀ ਨੋਵਗੋਰੋਦ ਸ਼ਹਿਰ ਨੇੜੇ ਨੋਵਗੋਰੋਦ ਸਟੇਟ ਯੂਨੀਵਰਸਿਟੀ ‘ਚ ਪੜ੍ਹ ਰਹੇ ਸਨ | ਸਥਾਨਕ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਵੋਲਖੋਵ ਨਦੀ ‘ਤੇ ਬੀਚ ਤੋਂ ਬਾਹਰ ਨਿਕਲਣ ਵੇਲੇ ਭਾਰਤੀ ਵਿਦਿਆਰਥਣ ਫਸ ਗਈ ਅਤੇ ਉਸ ਦੇ ਚਾਰ ਸਾਥੀਆਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ | ਉਸ ਨੂੰ ਬਚਾਉਣ ਦੀ ਕੋਸ਼ਿਸ਼ ‘ਚ ਤਿੰਨ ਹੋਰ ਨਦੀ ‘ਚ ਡੁੱਬ ਗਏ | ਇਕ ਨੂੰ ਲੋਕਾਂ ਨੇ ਸੁਰੱਖਿਅਤ ਬਾਹਰ ਕੱਢ ਲਿਆ |


