27.9 C
Jalandhar
Sunday, September 8, 2024
spot_img

ਗ੍ਰੀਨਲੈਂਡ ’ਚ ਮਿਲੇ ਵੱਡੇ ਵਾਇਰਸ

ਵਾਸ਼ਿੰਗਟਨ : ਖੋਜਕਰਤਾਵਾਂ ਨੂੰ ਡੈਨਮਾਰਕ ਦੇ ਗ੍ਰੀਨਲੈਂਡ ’ਚ ਜੰਮੀ ਬਰਫ ਦੀ ਚਾਦਰ ’ਚ ਨਵੇਂ ਵੱਡੇ ਵਾਇਰਸ ਮਿਲੇ ਹਨ। ਇਹ ਗਲੋਬਲ ਵਾਰਮਿੰਗ ਦੇ ਕਾਰਨ ਬਰਫ ਪਿਘਲਣ ਦੀ ਰਫ਼ਤਰ ਹੌਲੀ ਕਰ ਸਕਦੇ ਹਨ। ਇਹ ਵਾਇਰਸ ਬਰਫ਼ ਦੀ ਚਾਦਰ ’ਤੇ ਇਕੱਠੇ ਹੋਏ ਸ਼ੈਵਾਲ ਖਾਂਦੇ ਹਨ। ਸ਼ੈਵਾਲ ਕਾਰਨ ਬਰਫ ਤੇਜ਼ੀ ਨਾਲ ਪਿਘਲਣ ਲੱਗਦੀ ਹੈ।
ਇੱਕ ਰਿਪੋਰਟ ਅਨੁਸਾਰ ਡੈਨਮਾਰਕ ਦੀ ਆਰਹੂਸ ਯੂਨੀਵਰਸਿਟੀ ਦੇ ਵਿਗਿਆਨੀਆਂ ਨੇ ਦੱਸਿਆ ਕਿ ਗ੍ਰੀਨਲੈਂਡ ’ਚ ਪਹਿਲੀ ਵਾਰ ਏਨੇ ਵੱਡੇ ਵਾਇਰਸ ਮਿਲੇ ਹਨ। ਇਹ ਆਮ ਤੌਰ ’ਤੇ ਸਮੁੰਦਰ ’ਚ ਸ਼ੈਵਾਲ ਨੂੰ ਸੰਕਰਮਿਤ ਕਰਦੇ ਹਨ।
ਯੂਨੀਵਰਸਿਟੀ ’ਚ ਵਾਤਾਵਰਣ ਵਿਗਿਆਨ ਵਿਭਾਗ ਦੀ ਮੁਖੀ ਪੇਰਿਨੀ ਨੇ ਕਿਹਾਫਿਲਹਾਲ ਅਸੀਂ ਇਸ ਵਾਇਰਸ ਬਾਰੇ ਜ਼ਿਆਦਾ ਨਹੀਂ ਜਾਣਦੇ, ਪਰ ਸਾਨੂੰ ਲੱਗਦਾ ਹੈ ਕਿ ਇਹ ਸ਼ੈਵਾਲ ਫੈਲਣ ਕਾਰਨ ਪਿਘਲਣ ਵਾਲੀ ਬਰਫ ਨੂੰ ਘੱਟ ਕਰਨ ਲਈ ਸਾਡੇ ਬਹੁਤ ਕੰਮ ਆ ਸਕਦੇ ਹਨ।
ਖੋਜ ਕਰਤਾਵਾਂ ਨੇ ਦੋ ਵੱਖ-ਵੱਖ ਰੰਗ ਦੀ ਬਰਫ਼ ਦੇ ਸੈਂਪਲਾਂ ਦੇ ਅਧਿਐਨ ’ਚ ਵਾਇਰਸ ਦਾ ਪਤਾ ਲਾਇਆ ਹੈ, ਜਿਸ ਸੈਂਪਲ ’ਚ ਸ਼ੈਵਾਲ ਜ਼ਿਆਦਾ ਸੀ, ਉਸ ’ਚ ਇਨ੍ਹਾਂ ਦੀ ਗਿਣਤੀ ਵੱਧ ਸੀ। ਆਮ ਤੌਰ ’ਤੇ ਵਾਇਰਸ ਬੈਕਟੀਰੀਆ ਤੋਂ ਬਹੁਤ ਛੋਟੇ ਹੁੰਦੇ ਹਨ। ਆਮ ਵਾਇਰਸ ਦਾ ਅਕਾਰ 20-200 ਨੈਨੋਮੀਟਰ ਹੁੰਦਾ ਹੈ, ਜਦਕਿ ਆਮ ਬੈਕਟੀਰੀਆ 2-3 ਮਾਇਕ੍ਰੋਮੀਟਰ ਦਾ ਹੁੰਦਾ ਹੈ। ਮਤਲਬ ਆਮ ਵਾਇਰਸ ਬੈਕਟੀਰੀਆ ਤੋਂ ਕਰੀਬ 1000 ਗੁਣਾ ਛੋਟਾ ਹੁੰਦਾ ਹੈ, ਪਰ ਵੱਡੇ ਵਾਇਰਸ ਦਾ ਆਕਾਰ 2.5 ਮਾਇਕੋ੍ਰਮੀਟਰ ਤੱਕ ਹੋ ਸਕਦਾ ਹੈ। ਫਿਰ ਵੀ ਇਹ ਦਿਖਾਈ ਨਹੀਂ ਦਿੰਦੇ। ਇਨ੍ਹਾਂ ਨੂੰ ਸਿਰਫ਼ ਵਿਸ਼ੇਸ਼ ਮਸ਼ੀਨਾਂ ਰਾਹੀਂ ਹੀ ਦੇਖਿਆ ਸਕਦਾ ਹੈ।

Related Articles

LEAVE A REPLY

Please enter your comment!
Please enter your name here

Latest Articles