ਵਾਸ਼ਿੰਗਟਨ : ਅਮਰੀਕਾ ’ਚ ਅਪੋਲੋ 8 ਮਿਸ਼ਨ ਦੇ ਐਸਟ੍ਰੋਨਾਟ ਬਿਲ ਐਂਡਰਸਨ ਦੀ ਸ਼ੁੱਕਰਵਾਰ ਰਾਤ ਇੱਕ ਜਹਾਜ਼ ਹਾਦਸੇ ’ਚ ਮੌਤ ਹੋ ਗਈ, ਉਹ 90 ਸਾਲ ਦੇ ਸਨ। ਐਂਡਰਸਨ ਇਨਸਾਨਾਂ ਨੂੰ ਲੈ ਕੇ ਚੰਦ ਦੀ ਪੰਧ ’ਚ ਜਾਣ ਵਾਲੇ ਪਹਿਲੇ ਮਿਸ਼ਨ ਅਪੋਲੋ 8 ਦਾ ਹਿੱਸਾ ਸਨ। ਖ਼ਬਰਾਂ ਮੁਤਾਬਕ ਉਹ ਬਿਲ ਵਾਸ਼ਿੰਗਟਨ ’ਚ ਇਕੱਲੇ ਇੱਕ ਛੋਟਾ ਜਹਾਜ਼ ਉਡਾ ਰਹੇ ਸਨ। ਇਹ ਜਹਾਜ ਸਿਏਟਲ ਦੇ ਉਤਰੀ ਇਲਾਕੇ ’ਚ ਹਾਦਸਾਗ੍ਰਸਤ ਹੋ ਗਿਆ। ਇਸ ਤੋਂ ਬਾਅਦ ਤਲਾਸ਼ੀ ਟੀਮ ਨੂੰ ਜਹਾਜ਼ ਮਿਲ ਗਿਆ ਤੇ ਐਂਡਰਸਨ ਦੀ ਲਾਸ਼ ਬਰਾਮਦ ਹੋਈ। ਅਮਰੀਕੀ ਏਅਰਫੋਰਸ ਦਾ ਹਿੱਸਾ ਰਹਿ ਚੁੱਕੇ ਮੇਜਰ ਐਂਡਰਸਨ 1968 ’ਚ ਕਰਨਲ ਫਰੈਂਕ ਬੋਰਮੈਨ ਅਤੇ ਕੈਪਟਨ ਜੇਮਸ ਲੋਵੇਲ ਨਾਲ ਅਪੋਲੋ 8 ਮਿਸ਼ਨ ਲਈ ਰਵਾਨਾ ਹੋਏ ਸਨ।


