13.3 C
Jalandhar
Sunday, December 22, 2024
spot_img

ਕਰਨਾਟਕ ਦੇ ਮੰਤਰੀ ਵੱਲੋਂ ਐਨਕਾਊਾਟਰ ਦੀ ਧਮਕੀ

ਬੇਂਗਲੁਰੂ : ਦੱਖਣੀ ਕਰਨਾਟਕ ਵਿਚ ਉੱਤੋੜੁਤੀ ਤਿੰਨ ਕਤਲਾਂ ਤੋਂ ਬਾਅਦ ਸੂਬੇ ਦੇ ਉੱਚ ਸਿੱਖਿਆ ਮੰਤਰੀ ਅਸ਼ਵਥ ਨਾਰਾਇਣ ਨੇ ਸ਼ੁੱਕਰਵਾਰ ਕਿਹਾ ਕਿ ਉਹ ਦੋਸ਼ੀਆਂ ਦਾ ਐਨਕਾਊਾਟਰ ਕਰਨ ਲਈ ਵੀ ਤਿਆਰ ਹਨ | ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਸਨੇ ਕਿਹਾ ਕਿ ਕਰਨਾਟਕ ਦੇ ਲੋਕਾਂ ਦੀ ਇੱਛਾ ਹੈ ਕਿ ਅਜਿਹੀਆਂ ਘਿਨਾਉਣੀਆਂ ਘਟਨਾਵਾਂ ਨਹੀਂ ਹੋਣੀਆਂ ਚਾਹੀਦੀਆਂ | ਉਨ੍ਹਾਂ ਦੀਆਂ ਇੱਛਾਵਾਂ ਮੁਤਾਬਕ ਕਾਰਵਾਈ ਕੀਤੀ ਜਾਵੇਗੀ, ਦੋਸ਼ੀ ਫੜੇ ਜਾਣਗੇ ਤੇ ਜੇ ਲੋੜ ਪਈ ਤਾਂ ਉਹ ਐਨਕਾਊਾਟਰ ਕਰਨ ਲਈ ਵੀ ਤਿਆਰ ਹਨ | ਉਸਨੇ ਕਿਹਾ—ਅਸੀਂ ਯੂ ਪੀ ਤੋਂ ਵੀ ਪੰਜ ਕਦਮ ਅੱਗੇ ਜਾਵਾਂਗੇ | ਅਸੀਂ ਯੂ ਪੀ ਨਾਲੋਂ ਬਿਹਤਰ ਮਾਡਲ ਦੇਵਾਂਗੇ | ਕਰਨਾਟਕ ਪ੍ਰਗਤੀਸ਼ੀਲ ਤੇ ਮਾਡਲ ਸਟੇਟ ਹੈ, ਸਾਨੂੰ ਕਿਸੇ ਦੀ ਰੀਸ ਕਰਨ ਦੀ ਲੋੜ ਨਹੀਂ | ਮੰਤਰੀ ਦੇ ਬਿਆਨ ਤੋਂ ਇਕ ਦਿਨ ਪਹਿਲਾਂ ਮੁੱਖ ਮੰਤਰੀ ਬਸਵਰਾਜ ਬੋਮਈ ਨੇ ਕਿਹਾ ਸੀ ਕਿ ਇਨ੍ਹਾਂ ਮਾਮਲਿਆਂ ਵਿਚ ਉਹ ਲੋੜ ਪੈਣ ‘ਤੇ ਯੂ ਪੀ ਮਾਡਲ ‘ਤੇ ਚੱਲਣਗੇ | (ਕਥਿਤ ਦੋਸ਼ੀਆਂ ਦੇ ਘਰਾਂ ‘ਤੇ ਬੁਲਡੋਜ਼ਰ ਚਲਾਉਣ ਜਾਂ ਮੁਕਾਬਲੇ ਵਿਚ ਮਾਰਨ ਵਾਲੇ ਮਾਡਲ) | 20 ਜੁਲਾਈ ਨੂੰ ਸੁਲੀਆ ਤਹਿਸੀਲ ਦੇ ਪਿੰਡ ਕਲੰਜਾ ਵਿਚ ਸੜਕ ‘ਤੇ ਹੋਈ ਲੜਾਈ ਵਿਚ 8 ਜਣਿਆਂ ਨੇ 18 ਸਾਲ ਦੇ ਮੁੰਡੇ ਬੀ ਮਸੂਦ ਨੂੰ ਮਾਰ ਦਿੱਤਾ ਸੀ | ਪੁਲਸ ਨੇ ਸਾਰੇ ਮੁਲਜ਼ਮ ਫੜ ਲਏ ਸਨ | 26 ਜੁਲਾਈ ਨੂੰ ਭਾਜਪਾ ਯੁਵਾ ਮੰਚ ਦੇ ਮੈਂਬਰ ਪ੍ਰਵੀਨ ਨੇਤਾਰੂ ਨੂੰ ਬੇਲਾਰੇ ਪਿੰਡ ਵਿਚ ਪੋਲਟਰੀ ਸ਼ਾਪ ਬੰਦ ਕਰਕੇ ਘਰ ਪਰਤਦਿਆਂ ਨੂੰ ਬਾਈਕ ਸਵਾਰਾਂ ਨੇ ਮਾਰ ਦਿੱਤਾ ਸੀ | ਪੁਲਸ ਨੇ ਇਸ ਮਾਮਲੇ ਵਿਚ ਜ਼ਾਕਿਰ (29) ਤੇ ਮੁਹੰਮਦ ਸ਼ਫੀਕ (27) ਨੂੰ ਬੇਲਾਰੇ ਤੋਂ ਗਿ੍ਫਤਾਰ ਕੀਤਾ | 28 ਜੁਲਾਈ ਨੂੰ ਮੇਂਗਲੁਰੂ ਦੇ ਬਾਹਰਵਾਰ 23 ਸਾਲ ਦੇ ਫਾਜ਼ਿਲ ਮੰਗਲਪੇਟ ਨੂੰ ਚਾਕੂ ਮਾਰ ਕੇ ਮਾਰ ਦਿੱਤਾ ਗਿਆ ਸੀ |

Related Articles

LEAVE A REPLY

Please enter your comment!
Please enter your name here

Latest Articles