13.3 C
Jalandhar
Sunday, December 22, 2024
spot_img

ਸਕੂਲੀ ਬੱਸ ‘ਚ ਪਿੱਛਿਓਾ ਟਰੱਕ ਵੱਜਾ, ਬੱਚੇ ਦੀ ਮੌਤ

ਦਸੂਹਾ (ਲਵਜੀਤ ਸਿੰਘ)-ਦਸੂਹਾ ਜੀ.ਟੀ.ਰੋਡ ਉਪਰ ਪੁਲ ਦੇ ਨਜ਼ਦੀਕ ਪਿੱਛਿਓਾ ਟਰੱਕ ਵੱਜਣ ਨਾਲ ਸੇਂਟ ਪਾਲ ਕਾਨਵੈਂਟ ਸਕੂਲ ਦਸੂਹਾ ਦੀ ਬੱਸ ਵਿੱਚ ਸਵਾਰ ਹਰਮਨ ਸੈਣੀ ਵਾਸੀ ਲੋਧੀ ਚੱਕ ਦੀ ਮੌਤ ਹੋ ਗਈ |
ਮਿ੍ਤਕ ਬੱਚਾ 9ਵੀਂ ਜਮਾਤ ਦਾ ਵਿਦਿਆਰਥੀ ਸੀ | ਇਹ ਹਾਦਸਾ ਉਸ ਵਕਤ ਹੋਇਆ ਜਦੋ ਬੱਸ ਡਰਾਈਵਰ ਸਕੂਲ ਲਈ ਟਾਂਡਾ ਸਾਈਡ ਤੋ ਬੱਚੇ ਲੈ ਕੇ ਆ ਰਿਹਾ ਸੀ ਤਾਂ ਸਕੂਲ ਬੱਸ ਦੇ ਪਿੱਛੋ ਟਰੱਕ ਨੇ ਟੱਕਰ ਮਾਰ ਦਿੱਤੀ | ਹਾਦਸੇ ਵਕਤ 44 ਬੱਚੇ ਸਵਾਰ ਸਨ | ਇਸ ਹਾਦਸੇ ਵਿੱਚ 12 ਬੱਚੇ ਜਖਮੀ ਹੋ ਗਏ ਸਨ, ਜਿੰਨਾ ਵਿਚੋ 3 ਦੀ ਹਾਲਤ ਗੰਭੀਰ ਹੈ, ਜਿੰਨਾ ਨੂੰ ਜਲੰਧਰ ਰੈਫਰ ਕਰ ਦਿੱਤਾ ਗਿਆ ਹੈ | ਜਖਮੀ ਬੱਚਿਆਂ ਨੂੰ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ | ਜਖਮੀ ਬੱਚਿਆਂ ਦੀ ਹਾਲਤ ਸਥਿਰ ਹੈ | ਟਰੱਕ ਡਰਾਈਵਰ ਮੌਕੇ ਤੋ ਫਰਾਰ ਹੋ ਗਿਆ | ਦਸੂਹਾ ਪੁਲਸ ਨੇ ਮਾਮਲਾ ਦਰਜ਼ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਡਰਾਈਵਰ ਦੀ ਭਾਲ ਸ਼ੁਰੂ ਹੋ ਚੁੱਕੀ ਹੈ |

Related Articles

LEAVE A REPLY

Please enter your comment!
Please enter your name here

Latest Articles