ਨਵੀਂ ਦਿੱਲੀ : ਸ਼ਿਵ ਸੈਨਾ ਦੇ ਚੀਫ ਵ੍ਹਿੱਪ ਸ਼੍ਰੀਰੰਗ ਬਰਨੇ ਨੇ ਨਾਖੁਸ਼ੀ ਜ਼ਾਹਰ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਦੇ 7 ਲੋਕ ਸਭਾ ਉਮੀਦਵਾਰ ਜਿੱਤੇ, ਜਦਕਿ ਚਿਰਾਗ ਪਾਸਵਾਨ ਦੀ ਲੋਕ ਜਨ ਸ਼ਕਤੀ (ਰਾਮ ਵਿਲਾਸ) ਦੇ ਪੰਜ ਤੇ ਜੀਤਨ ਰਾਮ ਮਾਂਝੀ ਦੇ ਹਿੰਦੁਸਤਾਨੀ ਆਵਾਮ ਮੋਰਚਾ (ਸੈਕੂਲਰ) ਦੇ ਇਕ, ਪਰ ਪਾਸਵਾਨ ਤੇ ਮਾਂਝੀ ਨੂੰ ਕੈਬਨਿਟ ਮੰਤਰੀ ਬਣਾ ਦਿੱਤਾ ਗਿਆ, ਜਦਕਿ ਉਨ੍ਹਾਂ ਨੂੰ ਰਾਜ ਮੰਤਰੀ (ਆਜ਼ਾਦ ਚਾਰਜ) ਦਾ ਅਹੁਦਾ ਹੀ ਦਿੱਤਾ ਗਿਆ। ਸ਼ਿਵ ਸੈਨਾ ਭਾਜਪਾ ਦੀ ਪੁਰਾਣੀ ਸਹਿਯੋਗੀ ਹੈ, ਉਸ ਦਾ ਘੱਟੋ-ਘੱਟ ਇਕ ਕੈਬਨਿਟ ਮੰਤਰੀ ਤਾਂ ਬਣਾਉਣਾ ਬਣਦਾ ਸੀ। ਅਜੀਤ ਪਵਾਰ ਦੀ ਅਗਵਾਈ ਵਾਲੀ ਨੈਸ਼ਨਲਿਸਟ ਕਾਂਗਰਸ ਪਾਰਟੀ ਨੇ ਵਜ਼ਾਰਤ ਵਿਚ ਇਸ ਕਰਕੇ ਸ਼ਾਮਲ ਹੋਣ ਤੋਂ ਨਾਂਹ ਕਰ ਦਿੱਤੀ ਸੀ ਕਿ ਉਸ ਨੂੰ ਕੈਬਨਿਟ ਰੈਂਕ ਦਾ ਅਹੁਦਾ ਨਹੀਂ ਦਿੱਤਾ ਜਾ ਰਿਹਾ।