ਮਲਾਪੁਰਮ (ਕੇਰਲਾ) : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਬੁੱਧਵਾਰ ਇੱਥੇ ਜਨਤਕ ਮੀਟਿੰਗ ’ਚ ਕਿਹਾ-ਮੈਂ ਦੁਚਿੱਤੀ ’ਚ ਹਾਂ ਕਿ ਮੈਨੂੰ ਵਾਇਨਾਡ ਦਾ ਐੱਮ ਪੀ ਰਹਿਣਾ ਚਾਹੀਦਾ ਹੈ ਜਾਂ ਰਾਏਬਰੇਲੀ ਦਾ। ਮੈਨੂੰ ਉਮੀਦ ਹੈ ਕਿ ਵਾਇਨਾਡ ਅਤੇ ਰਾਏਬਰੇਲੀ ਦੋਵੇਂ ਮੇਰੇ ਫੈਸਲੇ ਤੋਂ ਖੁਸ਼ ਹੋਣਗੇ। ਰਾਹੁਲ ਨੇ 2024 ਦੀਆਂ ਆਮ ਚੋਣਾਂ ’ਚ ਇਹ ਦੋਵੇਂ ਸੀਟਾਂ ਜਿੱਤੀਆਂ ਹਨ।
ਇਸ ਮੌਕੇ ਕੇਰਲਾ ਕਾਂਗਰਸ ਦੇ ਪ੍ਰਧਾਨ ਕੇ ਸੁਧਾਕਰਨ ਨੇ ਸੰਕੇਤ ਦਿੱਤਾ ਕਿ ਰਾਹੁਲ ਵਾਇਨਾਡ ਸੀਟ ਛੱਡਣਗੇ। ਉਨ੍ਹਾ ਕਿਹਾਸਾਨੂੰ ਉਦਾਸ ਹੋਣ ਦੀ ਲੋੜ ਨਹੀਂ। ਰਾਹੁਲ, ਜਿਨ੍ਹਾ ਦੇਸ਼ ਦੀ ਅਗਵਾਈ ਕਰਨੀ ਹੈ, ਦੇ ਵਾਇਨਾਡ ਵਿਚ ਰਹਿਣ ਦੀ ਆਸ ਨਹੀਂ ਕਰਨੀ ਚਾਹੀਦੀ। ਸਭ ਨੂੰ ਇਹ ਸਮਝਣਾ ਚਾਹੀਦਾ ਹੈ ਤੇ ਉਨ੍ਹਾ ਨੂੰ ਸ਼ੁਭਕਾਮਨਾ ਤੇ ਸਮਰਥਨ ਦੇਣਾ ਚਾਹੀਦਾ ਹੈ।


