ਮੁੰਬਈ : ਮਹਾਰਾਸ਼ਟਰ ਨਵ-ਨਿਰਮਾਣ ਸੈਨਾ (ਐੱਮ ਐੱਨ ਐੱਸ) ਦੇ ਪ੍ਰਧਾਨ ਰਾਜ ਠਾਕਰੇ ਨੇ ਸ਼ਨੀਵਾਰ ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਦੇ ਉਸ ਭਾਸ਼ਣ ‘ਤੇ ਨਿਸ਼ਾਨਾ ਲਾਇਆ, ਜਿਸ ‘ਚ ਉਨ੍ਹਾ ਕਿਹਾ ਸੀ ਕਿ ਮਹਾਰਾਸ਼ਟਰ ‘ਚੋਂ ਗੁਜਰਾਤੀਆਂ ਅਤੇ ਰਾਜਸਥਾਨੀਆਂ ਨੂੰ ਹਟਾ ਦਿੱਤਾ ਜਾਵੇ ਤਾਂ ਸੂਬੇ ਕੋਲ ਕੋਈ ਪੈਸਾ ਨਹੀਂ ਬਚੇਗਾ | ਇਸ ਤੋਂ ਬਾਅਦ ਰਾਜ ਠਾਕਰੇ ਨੇ ਮਰਾਠੀ ‘ਚ ਇੱਕ ਪੋਸਟ ਸ਼ੇਅਰ ਕਰਦੇ ਹੋਏ ਕੈਪਸ਼ਨ ਦਿੱਤਾ— ‘ਮਰਾਠੀ ਮਨੁੱਖ ਨੂੰ ਮੂਰਖ ਨਾ ਬਣਾਓ |’ ਰਾਜ ਠਾਕਰੇ ਨੇ ਕਿਹਾ ਕਿ ਤੁਸੀਂ ਮਹਾਰਾਸ਼ਟਰ ਦੇ ਇਤਿਹਾਸ ਬਾਰੇ ਕੁਝ ਨਹੀਂ ਜਾਣਦੇ ਤਾਂ ਇਸ ਬਾਰੇ ਗੱਲ ਵੀ ਨਾ ਕਰੋ |
ਉਨ੍ਹਾ ਰਾਜਪਾਲ ਤੋਂ ਸਵਾਲ ਕਰਦੇ ਹੋਏ ਕਿਹਾ—ਸੂਬੇ ‘ਚ ਮਰਾਠੀ ਲੋਕਾਂ ਕਾਰਨ ਨੌਕਰੀਆਂ ਦੇ ਚੰਗੇ ਮੌਕੇ ਪੈਦਾ ਹੋਏ | ਇਸ ਲਈ ਦੂਜੇ ਸੂਬਿਆਂ ਤੋਂ ਲੋਕ ਇੱਥੇ ਆਏ, ਹੈ ਕੁ ਨਹੀਂ? ਕੀ ਉਨ੍ਹਾਂ ਨੂੰ ਇਸ ਤਰ੍ਹਾਂ ਦਾ ਮਾਹੌਲ ਹੋਰ ਕਿਤੇ ਮਿਲੇਗਾ?