ਮੁੰਬਈ : ਸਾਬਕਾ ਮੁੱਖ ਮੰਤਰੀ ਅਤੇ ਸ਼ਿਵ ਸੈਨਾ ਮੁਖੀ ਊਧਵ ਠਾਕਰੇ ਨੇ ਰਾਜਪਾਲ ਦੇ ਬਿਆਨ ਨੂੰ ਮਰਾਠੀ ਲੋਕਾਂ ਦਾ ਅਪਮਾਨ ਦੱਸਿਆ | ਠਾਕਰੇ ਨੇ ਕਿਹਾ—ਰਾਜਪਾਲ ਦੇ ਬਿਆਨ ਨਾਲ ਮਰਾਠੀ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ | ਮੁੰਬਈ ਅਤੇ ਠਾਣੇ ਦੀਆਂ ਨਿਗਮ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਕੋਸ਼ਿਆਰੀ ਰਾਜਪਾਲ ਦੀ ਕੁਰਸੀ ‘ਤੇ ਬੈਠੇ ਹਨ | ਉਹ ਭਾਈਚਾਰੇ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ | ਸਵਾਲ ਇਹ ਹੈ ਕਿ ਉਨ੍ਹਾ ਨੂੰ ਘਰ ਕਦੋਂ ਵਾਪਸ ਭੇਜਿਆ ਜਾਵੇਗਾ?