ਪਾਕਿਸਤਾਨੀ ਮੰਤਰੀ ਦਾ ਦਾਅਵਾ; ਲੋਕ ਕਹਿੰਦੇ ਨੇ ਇਮਰਾਨ ਨੂੰ ਪੰਜ ਸਾਲ ਅੰਦਰ ਰੱਖੋ

0
142

ਲਾਹੌਰ : ਪਾਕਿਸਤਾਨ ਦੇ ਯੋਜਨਾ ਤੇ ਵਿਕਾਸ ਮੰਤਰੀ ਅਹਿਸਾਨ ਇਕਬਾਲ ਨੇ ਦਾਅਵਾ ਕੀਤਾ ਹੈ ਕਿ ਦੇਸ਼ ਦੇ ਲੋਕਾਂ ਦਾ ਮੰਨਣਾ ਹੈ ਕਿ ਮੁਲਕ ਦੀ ਆਰਥਿਕ ਸਥਿਰਤਾ ਲਈ ਜੇਲ੍ਹ ’ਚ ਬੰਦ ਇਮਰਾਨ ਖਾਨ ਨੂੰ 2029 ਤੱਕ ਕੈਦ ਰੱਖਿਆ ਜਾਣਾ ਚਾਹੀਦਾ ਹੈ। ਉਨ੍ਹਾ ਨੇ ਚਿੰਤਾ ਜਤਾਈ ਕਿ ਤਹਿਰੀਕ-ਏ-ਇਨਸਾਫ ਪਾਰਟੀ ਦੇ ਬਾਨੀ ਖਾਨ (71) ਦੀ ਰਿਹਾਈ ਕਾਰਨ ਰੋਸ ਮੁਜ਼ਾਹਰੇ ਮੁੜ ਸ਼ੁਰੂ ਹੋਣ ਤੇ ਬਦਅਮਨੀ ਫੈਲਣ ਦਾ ਖਦਸ਼ਾ ਹੈ, ਜਿਸ ਨੂੰ ਮੁਲਕ ਸਹਿਣ ਨਹੀਂ ਕਰ ਸਕਦਾ। ਪਾਕਿਸਤਾਨ ਮੁਸਲਿਮ ਲੀਗ (ਐੱਨ) ਦੇ ਸਕੱਤਰ ਜਨਰਲ ਇਕਬਾਲ ਨੇ ਸ਼ਨਿਚਰਵਾਰ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ-ਲੋਕ ਸਾਡੇ ਕੋਲ ਆਉਂਦੇ ਹਨ ਅਤੇ ਕਹਿੰਦੇ ਹਨ ਕਿ ਜੇ ਪਾਕਿਸਤਾਨ ਨੇ ਤਰੱਕੀ ਕਰਨੀ ਹੈ ਤਾਂ ਇਮਰਾਨ ਖਾਨ ਨੂੰ ਪੰਜ ਸਾਲ ਜੇਲ੍ਹ ’ਚ ਰੱਖਣਾ ਪਵੇਗਾ।
ਸਾਬਕਾ ਪ੍ਰਧਾਨ ਮੰਤਰੀ ਇਮਰਾਨ ਪਿਛਲੇ ਸਾਲ ਅਗਸਤ ਮਹੀਨੇ ਤੋਂ ਜੇਲ੍ਹ ’ਚ ਹਨ। ਇਕਬਾਲ ਨੇ ਕਿਹਾ ਕਿ ਇਮਰਾਨ ਖਾਨ ਇੱਕ ਗੁੱਸੇਖੋਰ ਵਿਅਕਤੀ ਹੈ।

LEAVE A REPLY

Please enter your comment!
Please enter your name here