ਬਿੱਟੂ ਦੇ ਬਿਆਨ ਤੋਂ ਭਾਜਪਾ ਆਗੂ ਪ੍ਰੇਸ਼ਾਨ

0
174

ਮੋਗਾ : ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਵੱਲੋਂ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਚੁਣੇ ਗਏ ਅਤੇ ਡਿਬਰਗੂੜ੍ਹ ਜੇਲ੍ਹ ’ਚ ਬੰਦ ਭਾਈ ਅੰਮਿ੍ਰਤਪਾਲ ਸਿੰਘ ਦੇ ਸਮਰਥਕਾਂ ਨੂੰ ਮਿਲਣ ਜਾਣ ਦੇ ਬਿਆਨ ਤੋਂ ਭਾਜਪਾ ਅੰਦਰ ਘਮਸਾਣ ਸ਼ੁਰੂ ਹੋ ਗਿਆ ਹੈ। ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਰਾਜ ਸੂਚਨਾ ਕਮਿਸ਼ਨਰ ਨਿਧੜਕ ਸਿੰਘ ਬਰਾੜ ਨੇ ਇਸ ਕਿਹਾ ਕਿ ਬਿੱਟੂ ਵੱਲੋਂ ਭਾਜਪਾ ਦੀ ਵਿਚਾਰਧਾਰਾ ਦੇ ਉਲਟ ਅਜਿਹੇ ਬਿਆਨ ਦੇਣਾ ਸ਼ੋਭਾ ਨਹੀਂ ਦਿੰਦੇ। ਭਾਜਪਾ ਹਾਈਕਮਾਂਡ ਨੇ ਬਿੱਟੂ ਦੇ ਚੋਣ ਹਾਰ ਜਾਣ ਦੇ ਬਾਵਜੂਦ ਉਨ੍ਹਾ ਨੂੰ ਮੰਤਰੀ ਬਣਾ ਕੇ ਪੰਜਾਬ ਨੂੰ ਪ੍ਰਤੀਨਿਧਤਾ ਦਿੱਤੀ ਹੈ, ਪਰ ਉਨ੍ਹਾ ਦੇ ਬਿਆਨ ਲੋਕਾਂ ਨੂੰ ਦੁਬਿਧਾ ’ਚ ਪਾ ਰਹੇ ਹਨ। ਬਰਾੜ ਨੇ ਕਿਹਾ ਕਿ ਬਿੱਟੂ ਨੂੰ ਕਾਂਗਰਸ ਦੀ ਕਥਿਤ ਦੋ-ਮੂੰਹੀਂ ਰਾਜਨੀਤੀ ਭੁੱਲ ਕੇ ਯਾਦ ਰੱਖਣਾ ਚਾਹੀਦਾ ਹੈ ਕਿ ਉਹ ਹੁਣ ਭਾਜਪਾ ਆਗੂ ਅਤੇ ਸਰਕਾਰ ’ਚ ਮੰਤਰੀ ਹਨ। ਬਰਾੜ ਨੇ ਕਿਹਾ ਕਿ ਉਹ ਪਾਰਟੀ ਦੀ ਹਾਈਕਮਾਂਡ ਨੂੰ ਪੱਤਰ ਲਿਖ ਕੇ ਬਿੱਟੂ ਨੂੰ ਅਜਿਹੇ ਬਿਆਨ ਦੇਣ ਤੋਂ ਵਰਜਣ ਦੀ ਅਪੀਲ ਕਰਨਗੇ।

LEAVE A REPLY

Please enter your comment!
Please enter your name here