ਦਿੱਲੀ ਹਵਾਈ ਅੱਡੇ ‘ਤੇ ਅੱਧਾ ਘੰਟਾ ਬਿਜਲੀ ਗੁੱਲ

0
191

ਨਵੀਂ ਦਿੱਲੀ : ਸੋਮਵਾਰ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ‘ਤੇ ਅੱਧੇ ਘੰਟੇ ਤੋਂ ਵੱਧ ਬਿਜਲੀ ਗੁੱਲ ਰਹਿਣ ਕਾਰਨ ਚੈੱਕ ਇਨ ਤੇ ਬੋਰਡਿੰਗ ਸੇਵਾਵਾਂ ਠੱਪ ਰਹੀਆਂ | ਇਸ ਦੌਰਾਨ ਲੋਕਾਂ ਨੂੰ ਕਾਊਾਟਰ ‘ਤੇ ਵੀ ਸੇਵਾ ਨਹੀਂ ਮਿਲੀ | ਹਵਾਈ ਅੱਡੇ ਦੇ ਪਾਵਰ ਗਰਿੱਡ ਵਿਚ ਖਰਾਬੀ ਕਾਰਨ ਇਹ ਹਾਲਤ ਬਣੀ | ਇਕ ਯਾਤਰੀ ਨੇ ਐੱਕਸ ‘ਤੇ ਲਿਖਿਆ—ਬਿਜਲੀ ਗੁੱਲ ਹੋਣ ਨਾਲ ਦਿੱਲੀ ਹਵਾਈ ਅੱਡੇ ਦਾ ਟਰਮੀਨਲ 3 ਪੂਰੀ ਤਰ੍ਹਾਂ ਠੱਪ, ਕੋਈ ਕਾਊਾਟਰ ਨਹੀਂ, ਕੋਈ ਡਿਜੀ ਯਾਤਰਾ ਨਹੀਂ, ਕੁਝ ਵੀ ਕੰਮ ਨਹੀਂ ਕਰ ਰਿਹਾ |

LEAVE A REPLY

Please enter your comment!
Please enter your name here