ਗੰਭੀਰ ਪਾਣੀ ਸੰਕਟ ਦੀ ਚਿਤਾਵਨੀ

0
163

ਨਵੀਂ ਦਿੱਲੀ : ਹਿੰਦੂ ਕੁਸ਼ ਹਿਮਾਲਿਆ ਵਿਚ ਇਸ ਸਾਲ ਬਰਫਬਾਰੀ ਵਿਚ ਰਿਕਾਰਡ ਗਿਰਾਵਟ ਕਾਰਨ ਨੀਵੇਂ ਇਲਾਕਿਆਂ ‘ਚ ਰਹਿਣ ਵਾਲੇ ਲੋਕਾਂ ਨੂੰ ਪਾਣੀ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਨੇਪਾਲ ਸਥਿਤ ਅੰਤਰ-ਸਰਕਾਰੀ ਸੰਸਥਾ ਇੰਟਰਨੈਸ਼ਨਲ ਸੈਂਟਰ ਫਾਰ ਇੰਟੈਗਰੇਟਿਡ ਮਾਊਾਟੇਨ ਡਿਵੈਲਪਮੈਂਟ ਦੇ ਪ੍ਰਮੁੱਖ ਮਾਹਰਾਂ ਨੇ ਜਲ ਪ੍ਰਬੰਧਨ ਅਥਾਰਟੀਆਂ ਨੂੰ ਸੋਕਾ ਪ੍ਰਬੰਧਨ ਰਣਨੀਤੀਆਂ ਅਤੇ ਸੰਕਟਕਾਲੀਨ ਜਲ ਸਪਲਾਈ ਉਪਾਅ ਸ਼ੁਰੂ ਕਰਨ ਦੀ ਅਪੀਲ ਕੀਤੀ ਹੈ | ਹਿੰਦੂ ਕੁਸ਼ ਹਿਮਾਲੀਅਨ ਖੇਤਰ ਬਰਫ, ਬਰਫ ਦੇ ਪਹਾੜ, ਝੀਲਾਂ ਅਤੇ ਦਰਿਆਵਾਂ ਸਮੇਤ ਧਰਤੀ ਦੀ ਸਤਹ ‘ਤੇ ਜੰਮੇ ਪਾਣੀ ‘ਤੇ ਬਹੁਤ ਜ਼ਿਆਦਾ ਨਿਰਭਰ ਕਰਦਾ ਹੈ | ਇਹ ਜੰਮਿਆ ਹੋਇਆ ਪਾਣੀ ਹਿੰਦੂ ਕੁਸ਼ ਹਿਮਾਲੀਅਨ ਖੇਤਰ ‘ਚ ਰਹਿਣ ਵਾਲੇ ਲੱਗਭੱਗ 24 ਕਰੋੜ ਲੋਕਾਂ ਲਈ ਤਾਜ਼ੇ ਪਾਣੀ ਦਾ ਅਹਿਮ ਸਰੋਤ ਹੈ ਅਤੇ ਹੇਠਲੇ ਖੇਤਰਾਂ ‘ਚ ਰਹਿਣ ਵਾਲੇ ਲੱਗਭੱਗ 165 ਕਰੋੜ ਲੋਕਾਂ ਨੂੰ ਇਸ ਜੰਮੇ ਹੋਏ ਪਾਣੀ ਤੋਂ ਲਾਭ ਮਿਲਦਾ ਹੈ |

LEAVE A REPLY

Please enter your comment!
Please enter your name here