ਸੈਂਸੇਕਸ ਚੜ੍ਹਿਆ, ਨਿਫਟੀ ਡਿੱਗਿਆ

0
215

ਮੁੰਬਈ : ਸ਼ੇਅਰ ਬਾਜ਼ਾਰਾਂ ’ਚ ਬੁੱਧਵਾਰ ਬੀ ਐੱਸ ਈ ਸੈਂਸੇਕਸ 36 ਅੰਕਾਂ ਦੇ ਵਾਧੇ ਨਾਲ ਨਵੇਂ ਸਿਖਰ ’ਤੇ ਪਹੁੰਚ ਗਿਆ, ਪਰ ਐੱਨ ਐੱਸ ਈ ਨਿਫਟੀ ਘਾਟੇ ’ਚ ਰਿਹਾ। ਵਪਾਰ ਦੇ ਦੌਰਾਨ ਇੱਕ ਸਮੇਂ ਦੋਵੇਂ ਸੂਚਕਾਂਕ ਰਿਕਾਰਡ ਉੱਚ ਪੱਧਰ ’ਤੇ ਪਹੁੰਚ ਗਏ ਸਨ, ਪਰ ਬਾਅਦ ’ਚ ਮੁਨਾਫਾਖੋਰੀ ਕਾਰਨ ਬਾਜ਼ਾਰ ਹੇਠਾਂ ਆ ਗਿਆ। 30 ਸ਼ੇਅਰਾਂ ਵਾਲਾ ਸੈਂਸੇਕਸ ਲਗਾਤਾਰ ਪੰਜਵੇਂ ਕਾਰੋਬਾਰੀ ਸੈਸ਼ਨ ’ਚ ਤੇਜ਼ ਰਿਹਾ ਅਤੇ 36.45 ਅੰਕ ਜਾਂ 0.05 ਫੀਸਦੀ ਦੇ ਵਾਧੇ ਨਾਲ 77,337.59 ਅੰਕਾਂ ਦੇ ਨਵੇਂ ਸਿਖਰ ’ਤੇ ਬੰਦ ਹੋਇਆ। ਕਾਰੋਬਾਰ ਦੌਰਾਨ ਇਹ 550.49 ਅੰਕ ਜਾਂ 0.71 ਫੀਸਦੀ ਵਾਧੇ ਨਾਲ 77,851.63 ਅੰਕ ਦੇ ਨਵੇਂ ਸਰਬਕਾਲੀ ਉੱਚ ਪੱਧਰ ’ਤੇ ਪਹੁੰਚ ਗਿਆ ਸੀ। ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 41.90 ਅੰਕ ਜਾਂ 0.18 ਫੀਸਦੀ ਦੀ ਗਿਰਾਵਟ ਨਾਲ 23,516 ’ਤੇ ਬੰਦ ਹੋਇਆ। ਵਪਾਰ ਦੌਰਾਨ ਇਕ ਸਮੇਂ ਇਹ 106.1 ਅੰਕਾਂ ਦੇ ਵਾਧੇ ਨਾਲ 23,664 ਅੰਕਾਂ ਦੇ ਨਵੇਂ ਰਿਕਾਰਡ ਪੱਧਰ ’ਤੇ ਪਹੁੰਚ ਗਿਆ ਸੀ।

LEAVE A REPLY

Please enter your comment!
Please enter your name here