ਬੰਸੀ ਲਾਲ ਦੀ ਨੂੰਹ ਕਿਰਨ ਚੌਧਰੀ ਧੀ ਸਣੇ ਭਾਜਪਾ ’ਚ

0
229

ਨਵੀਂ ਦਿੱਲੀ : ਹਰਿਆਣਾ ਕਾਂਗਰਸ ਦੀ ਸਾਬਕਾ ਆਗੂ ਕਿਰਨ ਚੌਧਰੀ ਅਤੇ ਉਨ੍ਹਾ ਦੀ ਧੀ ਸ਼ਰੂਤੀ ਚੌਧਰੀ ਬੁੱਧਵਾਰ ਇੱਥੇ ਆਪਣੇ ਸਮਰਥਕਾਂ ਸਮੇਤ ਭਾਜਪਾ ’ਚ ਸ਼ਾਮਲ ਹੋ ਗਏ। ਕਿਰਨ ਚੌਧਰੀ ਅਤੇ ਸ਼ਰੂਤੀ ਚੌਧਰੀ ਨੇ ਮੰਗਲਵਾਰ ਨੂੰ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਦੋਸ਼ ਲਾਇਆ ਸੀ ਕਿ ਪਾਰਟੀ ਦੀ ਸੂਬਾ ਇਕਾਈ ਨੂੰ ਨਿੱਜੀ ਜਾਗੀਰ ਵਾਂਗ ਚਲਾਇਆ ਜਾ ਰਿਹਾ ਹੈ। ਉਨ੍ਹਾਂ ਦਾ ਅਸਿੱਧਾ ਇਸ਼ਾਰਾ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੂਪਿੰਦਰ ਸਿੰਘ ਹੁੱਡਾ ਵੱਲ ਸੀ। ਕਿਰਨ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਬੰਸੀ ਲਾਲ ਦੀ ਨੂੰਹ ਹੈ ਅਤੇ ਭਿਵਾਨੀ ਜ਼ਿਲ੍ਹੇ ਦੇ ਤੋਸ਼ਾਮ ਹਲਕੇ ਤੋਂ ਵਿਧਾਇਕ ਹੈ।

LEAVE A REPLY

Please enter your comment!
Please enter your name here