ਹੈਦਰਾਬਾਦ : ਇੱਥੇ ਚਿੱਤਰਪੁਰੀ ਹਿਲਜ਼ ਵਿਚ ਸਵੇਰ ਦੀ ਸੈਰ ਲਈ ਨਿਕਲੀ ਮਹਿਲਾ ਨੂੰ 15 ਤੋਂ ਵੱਧ ਕੁੱਤਿਆਂ ਨੇ ਘੇਰ ਲਿਆ। ਕਰੀਬ 40 ਸਕਿੰਟਾਂ ਤੱਕ ਉਹ ਕੁੱਤਿਆਂ ਤੋਂ ਖੁਦ ਨੂੰ ਬਚਾਉਦੀ ਰਹੀ। ਇਸ ਦੀ ਵੀਡੀਓ ਕਾਲੋਨੀ ’ਚ ਲੱਗੇ ਸੀ ਸੀ ਟੀ ਵੀ ’ਚ ਰਿਕਾਰਡ ਹੋ ਗਈ। ਮਹਿਲਾ ਪਹਿਲਾਂ ਤਾਂ ਕੁੱਤਿਆਂ ਨੂੰ ਭਜਾਉਦੀ ਰਹੀ ਤੇ ਬਾਅਦ ’ਚ ਲੜਖੜਾ ਕੇ ਡਿੱਗ ਪਈ। ਇਸ ਦੇ ਬਾਅਦ ਖੁਦ ਨੂੰ ਸੰਭਾਲਦੀ ਹੋਈ ਜਾਨ ਬਚਾ ਕੇ ਭੱਜੀ। ਕੁਝ ਦੇਰ ਬਾਅਦ ਪੁੱਜੇ ਬਾਈਕ ਸਵਾਰ ਨੇ ਕੁੱਤਿਆਂ ਨੂੰ ਖਦੇੜਿਆ। ਮਹਿਲਾ ਦੇ ਪਤੀ ਨੇ ਸੋਸ਼ਲ ਮੀਡੀਆ ’ਤੇ ਕਿਹਾਮੇਰੀ ਪਤਨੀ ਕਿਸਮਤ ਵਾਲੀ ਸੀ, ਉਸ ਦੀ ਥਾਂ ਬੱਚਾ ਜਾਂ ਬੁੱਢਾ ਹੁੰਦਾ ਤਾਂ ਕਿਵੇਂ ਬਚਦਾ।
ਕੁੱਤਿਆਂ ਨੂੰ ਪਿਆਰ ਕਰਨ ਵਾਲਿਆਂ ਨੂੰ ਅਪੀਲ ਹੈ ਕਿ ਉਹ ਉਨ੍ਹਾਂ ਨੂੰ ਸੜਕ ’ਤੇ ਖਾਣਾ ਪਾਉਣ ਦੀ ਥਾਂ ਇਕ-ਦੋ ਆਵਾਰਾ ਕੁੱਤਿਆਂ ਨੂੰ ਘਰਾਂ ਵਿਚ ਪਾਲਣ।





