22.6 C
Jalandhar
Friday, October 18, 2024
spot_img

ਪਟਨਾਇਕ ਹੁਣ ਜਾਗਿਆ

ਭੁਬਨੇਸ਼ਵਰ : ਓਡੀਸ਼ਾ ਵਿਚ ਸਰਕਾਰ ਗੁਆ ਲੈਣ ਤੇ ਲੋਕ ਸਭਾ ਦੀ ਇਕ ਵੀ ਸੀਟ ਨਾ ਜਿੱਤ ਸਕਣ ਤੋਂ ਬਾਅਦ ਬੀਜੂ ਜਨਤਾ ਦਲ (ਬੀਜਦ) ਦੇ ਪ੍ਰਧਾਨ ਨਵੀਨ ਪਟਨਾਇਕ ਨੇ ਸੋਮਵਾਰ ਪਾਰਟੀ ਦੇ 9 ਰਾਜ ਸਭਾ ਮੈਂਬਰਾਂ ਨਾਲ ਮੀਟਿੰਗ ਕੀਤੀ ਤੇ ਉਨ੍ਹਾਂ ਨੂੰ ਕਿਹਾ ਕਿ ਉਹ ਰਾਜ ਸਭਾ ਦੇ 27 ਜੂਨ ਨੂੰ ਸ਼ੁਰੂ ਹੋ ਰਹੇ ਅਜਲਾਸ ਵਿਚ ਦਮਦਾਰ ਤੇ ਤਕੜੀ ਆਪੋਜ਼ੀਸ਼ਨ ਦਾ ਰੋਲ ਨਿਭਾਉਣ। ਸੂਬੇ ਦੇ ਹਿੱਤਾਂ ਦੇ ਮੁੱਦੇ ਜ਼ੋਰਦਾਰ ਢੰਗ ਨਾਲ ਉਠਾਉਣ।
ਮੀਟਿੰਗ ਤੋਂ ਬਾਅਦ ਰਾਜ ਸਭਾ ਵਿਚ ਪਾਰਟੀ ਦੇ ਆਗੂ ਸਭਾ ਸਸਮਿਤ ਪਾਤਰਾ ਨੇ ਕਿਹਾਬੀਜਦ ਸਾਂਸਦ ਇਸ ਵਾਰ ਨਾ ਸਿਰਫ ਬੋਲਣਗੇ, ਸਗੋਂ ਓਡੀਸ਼ਾ ਦੇ ਹਿੱਤਾ ਨੂੰ ਅਣਗੌਲਣ ’ਤੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਖਿਲਾਫ ਅੰਦੋਲਨ ਵੀ ਕਰਨਗੇ। ਓਡੀਸ਼ਾ ਲਈ ਵਿਸ਼ੇਸ਼ ਰੁਤਬੇ ਦੀ ਮੰਗ ਕਰਨ ਤੋਂ ਇਲਾਵਾ ਸੂਬੇ ਵਿਚ ਘਟੀਆ ਮੋਬਾਇਲ ਕਨੈਕਟਿਵਿਟੀ ਤੇ ਘੱਟ ਬੈਂਕ ਬਰਾਂਚਾਂ ਵਰਗੇ ਮੁੱਦੇ ਜ਼ੋਰਦਾਰ ਢੰਗ ਨਾਲ ਉਠਾਣਗੇ। ਕੇਂਦਰ ਸੂਬੇ ਦੀ ਕੋਲਾ ਰਾਇਲਟੀ ਦੀ ਮੰਗ 10 ਸਾਲਾਂ ਤੋਂ ਨਜ਼ਰਅੰਦਾਜ਼ ਕਰ ਰਿਹਾ ਹੈ। ਇਸ ਨਾਲ ਸੂਬੇ ਦੇ ਲੋਕਾਂ ਨੂੰ ਬਹੁਤ ਨੁਕਸਾਨ ਹੋ ਰਿਹਾ ਹੈ। ਪਟਨਾਇਕ ਨੇ ਸੂਬੇ ਦੇ ਲੋਕਾਂ ਦੇ ਹਿੱਤਾਂ ਲਈ ਲੜਨ ਦੀਆਂ ਸਪੱਸ਼ਟ ਹਦਾਇਤਾਂ ਦਿੱਤੀਆਂ ਹਨ। ਇਹ ਪੁੱਛੇ ਜਾਣ ’ਤੇ ਕਿ ਕੀ ਪਾਰਟੀ ਕੇਂਦਰ ਸਰਕਾਰ ਨੂੰ ਮੁੱਦਾ ਅਧਾਰਤ ਹਮਾਇਤ ਦੇਣ ਦੇ ਸਟੈਂਡ ’ਤੇ ਕਾਇਮ ਰਹੇਗੀ, ਪਾਤਰਾ ਨੇ ਕਿਹਾਭਾਜਪਾ ਦੀ ਹੁਣ ਕੋਈ ਹਮਾਇਤ ਨਹੀਂ, ਹੁਣ ਵਿਰੋਧ ਹੀ ਹੋਵੇਗਾ। ਅਸੀਂ ਸੂਬੇ ਦੇ ਹਿੱਤਾਂ ਦੀ ਰਾਖੀ ਲਈ ਕਿਸੇ ਵੀ ਹੱਦ ਤੱਕ ਜਾਵਾਂਗੇ। ਬੀਜਦ ਦੇ ਰਾਜ ਸਭਾ ਵਿਚ 9 ਮੈਂਬਰ ਹਨ। 1997 ਵਿਚ ਪਾਰਟੀ ਦੀ ਸਥਾਪਨਾ ਤੋਂ ਬਾਅਦ ਇਹ ਪਹਿਲੀ ਵਾਰ ਹੈ ਕਿ ਉਹ ਲੋਕ ਸਭਾ ਦੀ ਕੋਈ ਸੀਟ ਨਹੀਂ ਜਿੱਤ ਸਕੀ। ਬੀਜਦ 24 ਸਾਲ ਬਾਅਦ ਓਡੀਸ਼ਾ ਵਿਚ ਸਰਕਾਰ ਵੀ ਗੁਆ ਬੈਠੀ ਹੈ। ਬੀਜਦ ਨਾ ਸਿਰਫ ਕਸ਼ਮੀਰ ਤੇ ਹੋਰ ਨਾਜ਼ੁਕ ਮਾਮਲਿਆਂ ਵਿਚ ਮੋਦੀ ਸਰਕਾਰ ਦੀ ਹਮਾਇਤ ਕਰਦੀ ਆਈ, ਸਗੋਂ ਇਸ ਨੇ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨੂੰ 2019 ਤੇ 2024 ਵਿਚ ਰਾਜ ਸਭਾ ਦਾ ਮੈਂਬਰ ਬਣਾਉਣ ਵਿਚ ਭਾਜਪਾ ਦੀ ਮਦਦ ਕੀਤੀ। ਪਟਨਾਇਕ ਨੇ ਐਤਵਾਰ ਪਾਰਟੀ ਦੇ ਸੀਨੀਅਰ ਆਗੂਆਂ ਨਾਲ ਮੀਟਿੰਗ ਵਿਚ ਕਿਹਾ ਸੀ ਕਿ ਸਭ ਜਾਣਦੇ ਹਨ ਕਿ ਭਾਜਪਾ ਨੇ ਓਡੀਸ਼ਾ ਵਿਚ ਸਿਰਫ ਚਾਰ ਸੀਟਾਂ ਦੇ ਫਰਕ ਨਾਲ ਸਰਕਾਰ ਬਣਾਈ ਹੈ ਤੇ ਕੇਂਦਰ ਵਿਚ ਉਸ ਨੂੰ ਆਪਣੇ ਤੌਰ ’ਤੇ ਬਹੁਮਤ ਨਹੀਂ ਮਿਲਿਆ। ਇਸ ਕਰਕੇ ਸਭ ਨੂੰ ਸਖਤ ਮਿਹਨਤ ਕਰਨੀ ਪਵੇਗੀ, ਇਕਮੁੱਠ ਰਹਿਣਾ ਹੋਵੇਗਾ ਤੇ ਪਾਰਟੀ ਨੂੰ ਮਜ਼ਬੂਤ ਕਰਨਾ ਹੋਵੇਗਾ।

Related Articles

LEAVE A REPLY

Please enter your comment!
Please enter your name here

Latest Articles