ਅਸਾਂਜੇ ਨੂੰ ਆਜ਼ਾਦੀ ਮਿਲੇਗੀ

0
135

ਵਾਸ਼ਿੰਗਟਨ : ਵਿਕੀਲੀਕਸ ਦੇ ਬਾਨੀ ਜੂਲੀਅਨ ਅਸਾਂਜੇ ਅਮਰੀਕੀ ਨਿਆਂ ਵਿਭਾਗ ਨਾਲ ਹੋਏ ਸਮਝੌਤੇ ਤਹਿਤ ਇਕ ਗੰਭੀਰ ਦੋਸ਼ ਮੰਨਣਗੇ, ਜਿਸ ਨਾਲ ਗੁਪਤ ਦਸਤਾਵੇਜ਼ ਪ੍ਰਕਾਸ਼ਤ ਕਰਨ ਨਾਲ ਸੰਬੰਧਤ ਉਸ ਕਾਨੂੰਨੀ ਕੇਸ ਦਾ ਨਿਬੇੜਾ ਹੋ ਜਾਵੇਗਾ, ਜੋ ਕਈ ਮਹਾਂਦੀਪਾਂ ’ਚ ਚਰਚਾ ਦਾ ਵਿਸ਼ਾ ਬਣਿਆ ਰਿਹਾ। ਨਿਆਂ ਵਿਭਾਗ ਨੇ ਅਦਾਲਤ ’ਚ ਦਾਇਰ ਪਟੀਸ਼ਨ ’ਚ ਕਿਹਾ ਹੈ ਕਿ ਅਸਾਂਜੇ ਅਮਰੀਕੀ ਅਧਿਕਾਰ ਖੇਤਰ ਦੇ ਅਧੀਨ ਮਾਰੀਆਨਾ ਟਾਪੂ ਦੀ ਸੰਘੀ ਅਦਾਲਤ ’ਚ ਪੇਸ਼ ਹੋਣਗੇ, ਜਿੱਥੇ ਉਨ੍ਹਾ ਨੂੰ ਕੌਮੀ ਸੁਰੱਖਿਆ ਨਾਲ ਸੰਬੰਧਤ ਗੈਰ-ਕਾਨੂੰਨੀ ਢੰਗ ਨਾਲ ਗੁਪਤ ਜਾਣਕਾਰੀ ਹਾਸਲ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰਨਾ ਪਵੇਗਾ ਅਤੇ ਉਹ ਇਨ੍ਹਾਂ ਨੂੰ ਪ੍ਰਕਾਸ਼ਤ ਕਰਨ ਦੀ ਸਾਜ਼ਿਸ਼ ਰਚਣ ਲਈ ਜਾਸੂਸੀ ਐਕਟ ਦੇ ਤਹਿਤ ਦੋਸ਼ਾਂ ਨੂੰ ਸਵੀਕਾਰ ਕਰਨਗੇ।
ਸੂਤਰਾਂ ਮੁਤਾਬਕ ਦੋਸ਼ ਕਬੂਲ ਕਰਨ ਤੋਂ ਬਾਅਦ ਉਨ੍ਹਾ ਨੂੰ ਸਜ਼ਾ ਸੁਣਾਈ ਜਾਵੇਗੀ। ਇਸ ਤੋਂ ਬਾਅਦ ਉਨ੍ਹਾ ਦੇ ਆਸਟਰੇਲੀਆ ਪਰਤਣ ਦੀ ਸੰਭਾਵਨਾ ਹੈ। ਇਸ ਕੇਸ ਦੀ ਸੁਣਵਾਈ ਮਾਰੀਆਨਾ ਟਾਪੂ ’ਚ ਹੋ ਰਹੀ ਹੈ, ਕਿਉਂਕਿ ਅਸਾਂਜੇ ਨੇ ਅਮਰੀਕਾ ਦੀ ਯਾਤਰਾ ਕਰਨ ਤੋਂ ਇਨਕਾਰ ਕੀਤਾ ਸੀ ਅਤੇ ਮਾਰੀਆਨਾ ਟਾਪੂ ਦੀ ਅਦਾਲਤ ਆਸਟਰੇਲੀਆ ਦੇ ਨੇੜੇ ਹੈ। ਸਮਝੌਤੇ ਤਹਿਤ ਅਸਾਂਜੇ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਸਵੀਕਾਰ ਕਰਨਗੇ ਤੇ ਉਨ੍ਹਾ ਨੂੰ ਜੇਲ੍ਹ ’ਚ ਹੋਰ ਸਮਾਂ ਨਹੀਂ ਬਿਤਾਉਣਾ ਪਵੇਗਾ। ਉਨ੍ਹਾ ਨੂੰ ਤੁਰੰਤ ਰਿਹਾਅ ਕਰ ਦਿੱਤਾ ਜਾਵੇਗਾ।

LEAVE A REPLY

Please enter your comment!
Please enter your name here