ਸਪੈਕਟਰਮ ਤੋਂ 11 ਹਜ਼ਾਰ ਕਰੋੜ ਦੀ ਕਮਾਈ

0
150

ਨਵੀਂ ਦਿੱਲੀ : ਮੋਬਾਈਲ ਰੇਡੀਓ ਤਰੰਗ ਸੇਵਾਵਾਂ ਲਈ 96,000 ਕਰੋੜ ਰੁਪਏ ਦੀ ਸਪੈਕਟ੍ਰਮ ਨਿਲਾਮੀ ਲੱਗਭੱਗ 11,000 ਕਰੋੜ ਰੁਪਏ ਦੀਆਂ ਬੋਲੀਆਂ ਨਾਲ ਸਮਾਪਤ ਹੋ ਗਈ। ਸਰਕਾਰ ਨੇ ਇਸ ਨਿਲਾਮੀ ਵਿਚ 800 ਮੈਗਾਹਰਟਜ਼, 900 ਮੈਗਾਹਰਟਜ਼, 1,800 ਮੈਗਾਹਰਟਜ਼, 2,100 ਮੈਗਾਹਰਟਜ਼, 2,300 ਮੈਗਾਹਰਟਜ਼, 2,500 ਮੈਗਾਹਰਟਜ਼, 3,300 ਮੈਗਾਹਰਟਜ਼ ਅਤੇ 26 ਗੀਗਾਹਰਟਜ਼ ਸਪੈਕਟਰਮ ਬੈਂਡ ਦੀ ਪੇਸ਼ਕਸ਼ ਕੀਤੀ, ਜਿਸ ਦੀ ਮੂਲ ਕੀਮਤ 96238 ਕਰੋੜ ਰੁਪਏ ਹੈ। ਸੂਤਰ ਨੇ ਕਿਹਾਬੁੱਧਵਾਰ ਸਵੇਰ ਦੇ ਸੈਸ਼ਨ ’ਚ ਕੋਈ ਨਵੀਂ ਬੋਲੀ ਨਹੀਂ ਆਈ। ਨਿਲਾਮੀ ਲੱਗਭੱਗ 11,000 ਕਰੋੜ ਰੁਪਏ ਦੀ ਬੋਲੀ ਦੇ ਨਾਲ ਖਤਮ ਹੋ ਗਈ ਹੈ। ਭਾਰਤੀ ਏਅਰਟੈੱਲ ਨਿਲਾਮੀ ’ਚ ਸਭ ਤੋਂ ਵੱਡੀ ਬੋਲੀ ਲਗਾਉਣ ਵਾਲੇ ਵਜੋਂ ਉੱਭਰੀ ਹੈ। ਆਖਰੀ ਨਿਲਾਮੀ 2022 ’ਚ ਹੋਈ ਸੀ।

LEAVE A REPLY

Please enter your comment!
Please enter your name here