ਦੇਸ਼ ਭਗਤਾਂ ਦੀ ਦੇਣ ‘ਤੇ ਵਿਚਾਰ ਚਰਚਾ ਅੱਜ

0
137

ਜਲੰਧਰ : ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਥੀਪਾਲ ਸਿੰਘ ਮਾੜੀਮੇਘਾ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਜੂਨ ਮਹੀਨੇ ਦੀਆਂ ਆਜ਼ਾਦੀ ਸੰਗਰਾਮ ਨਾਲ ਜੁੜੀਆਂ ਮਹੱਤਵਪੂਰਨ ਇਤਿਹਾਸਕ ਘਟਨਾਵਾਂ ਅਤੇ ਨਾਇਕਾਂ ਨੂੰ ਸਮਰਪਤ ਗੰਭੀਰ ਵਿਚਾਰ ਚਰਚਾ 29 ਜੂਨ 11 ਵਜੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ਵਿਖੇ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਦੂਜਾ ਲਾਹÏਰ ਸਾਜ਼ਿਸ਼ ਕੇਸ 18 ਜੂਨ 1916, ਜਿਸ ਵਿਚ ਰੂੜ ਸਿੰਘ ਤਲਵੰਡੀ ਦੁਸਾਂਝ (ਉਸ ਮÏਕੇ ਫਿਰੋਜ਼ਪੁਰ), ਈਸ਼ਰ ਸਿੰਘ ਢੁੱਡੀਕੇ (ਉਸ ਮÏਕੇ ਫਿਰੋਜ਼ਪੁਰ), ਬੀਰ ਸਿੰਘ ਬਾਹੋਵਾਲ (ਹੁਸ਼ਿਆਰਪੁਰ), ਰੰਗਾ ਸਿੰਘ ਖੁਰਦਪੁਰ (ਜਲੰਧਰ), ਉੱਤਮ ਸਿੰਘ ਹਾਂਸ ਕਲਾਂ (ਲੁਧਿਆਣਾ) ਨੂੰ ਮੁਲਕ ਦੀ ਆਜ਼ਾਦੀ ਲਈ ਜੱਦੋ- ਜਹਿਦ ਕਰਨ ਦੇ ‘ਦੋਸ਼’ ਵਿਚ ਫਾਂਸੀ ਦੀ ਸਜ਼ਾ ਸੁਣਾਈ ਗਈ, ਵਿਸ਼ੇਸ਼ ਤÏਰ ‘ਤੇ ਉਨ੍ਹਾਂ ਦੀ ਘਾਲਣਾ ਨੂੰ ਯਾਦ ਕਰਨ, ਉਨ੍ਹਾਂ ਦੇ ਸੰਗਰਾਮੀ ਜੀਵਨ ਤੋਂ ਪ੍ਰੇਰਨਾ ਲੈਣ ਅਤੇ ਉਨ੍ਹਾਂ ਦੇ ਸੁਪਨਿਆਂ ਦੀ ਪੂਰਤੀ ਲਈ ਵਿਚਾਰ ਚਰਚਾ ‘ਚ ਕਮੇਟੀ ਦੇ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ ਮੁੱਖ ਵਕਤਾ ਹੋਣਗੇ¢ਇਸ ਮÏਕੇ ਸ਼ਹੀਦ ਆਤਮਾ ਰਾਮ (ਸ਼ੰਘਾਈ), ਬੱਬਰ ਅਕਾਲੀ ਚਿੰਤਾ ਸਿੰਘ ਢੰਡੋਲੀ (ਜਲੰਧਰ ਜੇਲ੍ਹ ‘ਚ 8 ਜੂਨ 1941 ਫਾਂਸੀ), ਜਨਮ ਦਿਨ ਕਿਸ਼ੋਰੀ ਲਾਲ (9 ਜੂਨ 1909), ਸ਼ਹੀਦ ਹਰੀ ਕਿਸ਼ਨ ਸਰਹੱਦੀ ਨੂੰ ਮੀਆਂਵਾਲੀ ਜੇਲ੍ਹ ਵਿੱਚ ਫਾਂਸੀ, ਜਨਮ ਦਿਨ ਕ੍ਰਾਂਤੀਕਾਰੀ ਰਾਮ ਪ੍ਰਸਾਦ ਬਿਸਮਿਲ (12 ਜੂਨ 1897), ਸਾਕਾ ਵੱਲਾ ਪੁਲ (ਅੰਮਿ੍ਤਸਰ) (12 ਜੂਨ 1915), ਕ੍ਰਾਂਤੀਕਾਰੀ ਸਚਿੰਦਰ ਨਾਥ ਪਾਂਡੇ ਦਾ ਸਦੀਵੀ ਵਿਛੋੜਾ (13 ਜੂਨ 1992), ਸ਼ਹੀਦੀ ਬਾਬੂ ਨਲਨੀ ਬਾਗ਼ਚੀ (16 ਜੂਨ 1918), ਸ਼ਹੀਦੀ ਮਨਿੰਦਰ ਬੈਨਰਜੀ (ਭੁੱਖ ਹੜਤਾਲ ਦÏਰਾਨ ਫਤਿਹਗੜ੍ਹ ਜੇਲ੍ਹ ‘ਚ ਸ਼ਹੀਦ) (20 ਜੂਨ 1935), ਕ੍ਰਾਂਤੀਕਾਰੀ ਡਾ. ਗਆ ਪ੍ਰਸਾਦ ਦਾ ਜਨਮ ਦਿਨ (20 ਜੂਨ 1900), ਜਨਮ ਦਿਨ ਕ੍ਰਾਂਤੀਕਾਰੀ ਰਜਿੰਦਰਨਾਥ ਲਹਿਰੀ (ਕਾਕੋਰੀ ਕੇਸ) (23 ਜੂਨ 1901) ਆਦਿ ਦੀਆਂ ਕੁਰਬਾਨੀਆਂ ਭਰੇ ਇਤਿਹਾਸਕ ਸਫ਼ਿਆਂ ਉਪਰ ਗੰਭੀਰ ਵਿਚਾਰਾਂ ਵੀ ਕੀਤੀਆਂ ਜਾਣਗੀਆਂ¢

LEAVE A REPLY

Please enter your comment!
Please enter your name here