ਦਿੱਲੀ ‘ਚ ਸ਼ਰਾਬ ਦੇ ਸ਼ੌਕੀਨਾਂ ਦੀ ਖੱਜਲ-ਖੁਆਰੀ

0
292

ਨਵੀਂ ਦਿੱਲੀ : ਦਿੱਲੀ ਦੀ ‘ਆਪ’ ਸਰਕਾਰ ਵੱਲੋਂ ਬੀਤੇ ਦਿਨੀਂ ਵਾਪਸ ਲੈ ਲਈ ਗਈ ਐਕਸਾਈਜ਼ ਪਾਲਿਸੀ ਨੂੰ ਇਕ ਮਹੀਨੇ ਲਈ ਹੋਰ ਵਧਾਉਣ ਦੇ ਫੈਸਲੇ ਦੇ ਬਾਵਜੂਦ ਦਾਰੂ ਦੇ ਸ਼ੌਕੀਨਾਂ ਲਈ ਸੋਮਵਾਰ ਇਕ ਤਰ੍ਹਾਂ ਨਾਲ ਡਰਾਈ ਡੇ ਰਿਹਾ, ਕਿਉਂਕਿ ਠੇਕੇਦਾਰਾਂ ਨੇ ਸਟਾਕ 31 ਜੁਲਾਈ ਨੂੰ ਖਤਮ ਕਰ ਦਿੱਤਾ ਸੀ | ਹੋਟਲਾਂ, ਕਲੱਬਾਂ ਤੇ ਬਾਰਾਂ ਵਿਚ ਵੀ ਸ਼ਰਾਬ ਨਹੀਂ ਮਿਲੀ |
ਦਿੱਲੀ ਕੈਬਨਿਟ ਨੇ ਐਤਵਾਰ ਰਿਟੇਲ ਲਸੰਸ ਇਕ ਮਹੀਨੇ ਲਈ ਵਧਾਉਣ ਦਾ ਫੈਸਲਾ ਕੀਤਾ ਸੀ, ਪਰ ਐਕਸਾਈਜ਼ ਵਿਭਾਗ ਨੇ ਲੈਫਟੀਨੈਂਟ ਗਵਰਨਰ ਵੀ ਕੇ ਸਕਸੈਨਾ ਦੀ ਮਨਜ਼ੂਰੀ ਤੋਂ ਬਾਅਦ ਇਸ ਦਾ ਨੋਟੀਫਿਕੇਸ਼ਨ ਜਾਰੀ ਕਰਨਾ ਸੀ | ਬੰਦ ਠੇਕਿਆਂ ਦੇ ਬਾਹਰ ਕਰਿੰਦੇ ਗਾਹਕਾਂ ਨੂੰ ਇਹ ਕਹਿੰਦੇ ਦੇਖੇ ਗਏ ਕਿ ਪਤਾ ਨਹੀਂ ਠੇਕੇ ਕਦੋਂ ਖੁੱਲ੍ਹਣਗੇ | ਜੇ ਹੁਕਮ ਆ ਵੀ ਗਿਆ ਤਾਂ ਵੀ ਸਟਾਕ ਲਿਆਉਣ ਨੂੰ ਵਕਤ ਲੱਗੇਗਾ |
ਦਰਅਸਲ ਲੈਫਟੀਨੈਂਟ ਗਵਰਨਰ ਨੇ ਜਾਂਚ ਕਰਵਾ ਕੇ ਐਕਸਾਈਜ਼ ਪਾਲਿਸੀ ਵਿਚ ਖਾਮੀਆਂ ਦੀ ਸੀ ਬੀ ਆਈ ਜਾਂਚ ਦੀ ਸਿਫਾਰਸ਼ ਕਰਨ ਤੋਂ ਬਾਅਦ ਖਲਬਲੀ ਮਚ ਗਈ | ਦਿੱਲੀ ਸਰਕਾਰ ਨੇ ਸੀ ਬੀ ਆਈ ਦਾ ਧਿਆਨ ਆਕਰਸ਼ਿਤ ਕਰਨ ਵਾਲੀ ਨਵੀਂ ਸਰਾਬ ਪਾਲਿਸੀ ਨੂੰ ਸਨਿੱਚਰਵਾਰ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਤੇ ਪੁਰਾਣੀ ਸਕੀਮ ਬਹਾਲ ਕਰ ਦਿੱਤੀ | ਉਸ ਵਿਚ ਠੇਕੇ ਦੇਣ ਦਾ ਸਿਸਟਮ ਹੋਰ ਹੈ ਤੇ ਨਵੀਂ ਵਿਚ ਹੋਰ ਸੀ | ਪੁਰਾਣੀ ਵਿਚ ਸ਼ਰਾਬ ਸਰਕਾਰ ਵੇਚਦੀ ਸੀ | ਨਵੀਂ ਵਿਚ ਪ੍ਰਾਈਵੇਟ ਠੇਕੇਦਾਰ ਲਿਆਂਦੇ ਗਏ ਸਨ |
ਪ੍ਰਾਈਵੇਟ ਸਟੋਰਾਂ ਨੇ ਐਤਵਾਰ ਨੂੰ ਪਰਮਿਟ ਦੇ ਆਖਰੀ ਦਿਨ ਆਪਣੇ ਸਟਾਕ ਖਤਮ ਕਰ ਦਿੱਤੇ ਸਨ |
ਦੂਜੇ ਪਾਸੇ, ਜਿਨ੍ਹਾਂ ਚਾਰ ਪੀ ਐੱਸ ਯੂਜ਼ ਨੂੰ ਅਚਾਨਕ 48 ਘੰਟਿਆਂ ਵਿਚ ਆਪਣੇ ਸਟੋਰ ਖੋਲ੍ਹਣ ਲਈ ਕਿਹਾ ਗਿਆ ਸੀ, ਉਹ ਅਜੇ ਤੱਕ ਤਿਆਰ ਨਹੀਂ ਹਨ |

LEAVE A REPLY

Please enter your comment!
Please enter your name here