20.4 C
Jalandhar
Sunday, December 22, 2024
spot_img

ਮੰਕੀਪੌਕਸ ‘ਤੇ ਨਜ਼ਰ ਰੱਖਣ ਲਈ ਟਾਸਕ ਫੋਰਸ ਕਾਇਮ

ਨਵੀਂ ਦਿੱਲੀ : ਕੇਂਦਰ ਨੇ ਮੰਕੀਪੌਕਸ ਮਾਮਲਿਆਂ ‘ਤੇ ਨਜ਼ਰ ਰੱਖਣ ਅਤੇ ਲਾਗ ਦੀ ਰੋਕਥਾਮ ਲਈ ਚੁੱਕੇ ਜਾਣ ਵਾਲੇ ਕਦਮਾਂ ਦੇ ਸੰਬੰਧ ਵਿਚ ਫੈਸਲਾ ਲੈਣ ਲਈ ਟਾਸਕ ਫੋਰਸ ਦਾ ਗਠਨ ਕੀਤਾ ਹੈ | ਅਧਿਕਾਰਤ ਸੂਤਰਾਂ ਅਨੁਸਾਰ ਟਾਸਕ ਫੋਰਸ ਮੁਲਕ ‘ਚ ਇਸ ਲਾਗ ਦਾ ਪਤਾ ਲਗਾਉਣ ਲਈ ਜਾਂਚ ਕੇਂਦਰਾਂ ਦੇ ਵਿਸਥਾਰ ਸੰਬੰਧੀ ਸਰਕਾਰ ਦਾ ਮਾਰਗ-ਦਰਸ਼ਨ ਕਰੇਗੀ ਅਤੇ ਇਸ ਬਿਮਾਰੀ ਦੀ ਰੋਕਥਾਮ ਲਈ ਟੀਕਾਕਰਨ ਦੇ ਚੱਲਦੇ ਰੁਝਾਨ ‘ਤੇ ਨਜ਼ਰ ਰੱਖੇਗੀ | ਹਾਲ ਹੀ ‘ਚ ਸੰਯੁਕਤ ਅਰਬ ਅਮੀਰਾਤ ਤੋਂ ਕੇਰਲਾ ਪਰਤੇ 22 ਸਾਲਾ ਇਕ ਵਿਅਕਤੀ ਦੀ ਕਥਿਤ ਤੌਰ ‘ਤੇ ਮੰਕੀਪੌਕਸ ਨਾਲ ਸਨਿੱਚਰਵਾਰ ਨੂੰ ਮੌਤ ਹੋ ਗਈ ਸੀ | ਭਾਰਤ ‘ਚ ਹੁਣ ਤੱਕ ਇਸ ਲਾਗ ਦੇ ਚਾਰ ਮਾਮਲੇ ਸਾਹਮਣੇ ਆਏ ਹਨ | ਨੀਤੀ ਆਯੋਗ ਦੇ ਮੈਂਬਰ ਡਾ. ਵੀ ਕੇ ਪੌਲ ਟਾਸਕ ਫੋਰਸ ਦੀ ਅਗਵਾਈ ਕਰਨਗੇ | ਡਬਲਿਊ ਐੱਚ ਓ ਨੇ ਹਾਲ ਹੀ ਵਿਚ ਮੰਕੀਪੌਕਸ ਨੂੰ ਆਲਮੀ ਜਨਤਕ ਸਿਹਤ ਐਮਰਜੈਂਸੀ ਐਲਾਨਿਆ ਹੈ | ਵਿਸ਼ਵ ਪੱਧਰ ‘ਤੇ 75 ਮੁਲਕਾਂ ‘ਚ ਮੰਕੀਪੌਕਸ ਦੇ 16 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ |

Related Articles

LEAVE A REPLY

Please enter your comment!
Please enter your name here

Latest Articles