ਬੇਂਗਲੁਰੂ : ਇੱਥੇ ਨੌਵੀਂ ’ਚ ਪੜ੍ਹਦੀ 14 ਸਾਲ ਦੀ ਧੀ ਨਿਧੀ ਦੇਸਿੰਘੂ ਇਸ ਮਹੀਨੇ ਦੇ ਅਖੀਰ ’ਚ ਪੈਰਿਸ ਉਲੰਪਿਕ ’ਚ ਤੈਰਾਕੀ ਦੇ 200 ਮੀਟਰ ਫਰੀ ਸਟਾਈਲ ਮੁਕਾਬਲੇ ਵਿਚ ਭਾਰਤ ਦੀ ਨੁਮਾਇੰਦਗੀ ਕਰੇਗੀ। ਭਾਰਤੀ ਉਲੰਪਿਕ ਦਲ ਦੀ ਸਭ ਤੋਂ ਨਿੱਕੀ ਉਮਰ ਦੀ ਕੁੜੀ ਦਾ ਕਹਿਣਾ ਹੈਮੈਂ ਸਹੇਲੀਆਂ ਨਾਲ ਸਮਾਂ ਬਿਤਾਉਣ ਦਾ ਆਨੰਦ ਨਹੀਂ ਮਾਣ ਸਕੀ, ਪਰ ਖੁਸ਼ ਹਾਂ ਕਿ ਉਲੰਪਿਕ ਵਿਚ ਜਾ ਰਹੀ ਹਾਂ।


