ਰਾਂਚੀ : ਝਾਰਖੰਡ ਮੁਕਤੀ ਮੋਰਚਾ ਦੇ ਕਾਰਜਕਾਰੀ ਪ੍ਰਧਾਨ ਹੇਮੰਤ ਸੋਰੇਨ ਨੇ ਵੀਰਵਾਰ ਝਾਰਖੰਡ ਦੇ 13ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ। ਰਾਜਪਾਲ ਸੀ ਪੀ ਰਾਧਾਕਿ੍ਰਸ਼ਨਨ ਨੇ ਉਨ੍ਹਾ ਨੂੰ ਅਹੁਦੇ ਤੇ ਸਰਕਾਰੀ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। ਇਸ ਮੌਕੇ ਉਨ੍ਹਾ ਦੇ ਪਿਤਾ ਤੇ ਪਾਰਟੀ ਦੇ ਪ੍ਰਧਾਨ ਸ਼ਿਬੂ ਸੋਰੇਨ, ਮਾਤਾ ਰੂਪੀ ਸੋਰੇਨ, ਪਤਨੀ ਕਲਪਨਾ ਅਤੇ ਬੁੱਧਵਾਰ ਮੁੱਖ ਮੰਤਰੀ ਦੀ ਕੁਰਸੀ ਛੱਡਣ ਵਾਲੇ ਚੰਪਈ ਸੋਰੇਨ ਤੋਂ ਇਲਾਵਾ ਹੁਕਮਰਾਨ ਗੱਠਜੋੜ ਦੇ ਆਗੂ ਮੌਜੂਦ ਸਨ। ਸੋਰੇਨ ਨੇ ਮਨੀ ਲਾਂਡਰਿੰਗ ਕੇਸ ਵਿਚ ਈ ਡੀ ਵੱਲੋਂ ਗਿ੍ਰਫਤਾਰ ਕਰਨ ਤੋਂ ਪਹਿਲਾਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਝਾਰਖੰਡ ਹਾਈ ਕੋਰਟ ਨੇ ਉਨ੍ਹਾ ਨੂੰ ਇਸ ਕੇਸ ਵਿਚ 28 ਜੂਨ ਨੂੰ ਜ਼ਮਾਨਤ ਦੇ ਦਿੱਤੀ ਸੀ ਤੇ ਇਸ ਤੋਂ ਬਾਅਦ ਗੱਠਜੋੜ ਨੇ ਉਨ੍ਹਾ ਨੂੰ ਮੁੱਖ ਮੰਤਰੀ ਬਣਾਉਣ ਦਾ ਫੈਸਲਾ ਕੀਤਾ।





