ਜੰਮੂ : ਅਮਰਨਾਥ ਯਾਤਰਾ ਲਈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਲੱਖਾਂ ਸ਼ਰਧਾਲੂ ਪਹੁੰਚੇ ਹਨ। ਇਸੇ ਦੌਰਾਨ ਮੌਸਮ ਨੇ ਇਸ ਯਾਤਰਾ ’ਤੇ ਅਸਥਾਈ ਬਰੇਕ ਲਾ ਦਿੱਤੀ ਹੈ। ਖਰਾਬ ਮੌਸਮ ਕਾਰਨ ਯਾਤਰਾ ਨੂੰ ਰੋਕ ਦਿੱਤਾ ਗਿਆ ਹੈ। ਬਾਲਟਾਲ ਅਤੇ ਪਹਿਲਗਾਮ ਦੋਵਾਂ ਰਾਸਤਿਆਂ ’ਤੇ ਬੀਤੀ ਰਾਤ ਤੋਂ ਤੇਜ਼ ਬਾਰਿਸ਼ ਹੋ ਰਹੀ ਹੈ। ਯਾਤਰੀਆਂ ਨੂੰ ਬੇਸ ਕੈਂਪ ’ਚ ਵਾਪਸ ਭੇਜ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਤੋਂ ਬਾਲਟਾਲ ਅਤੇ ਪਹਿਲਾਗਾਮ ਮਾਰਗ ’ਤੇ ਰੁਕ-ਰੁਕ ਭਾਰੀ ਬਾਰਿਸ਼ ਹੋ ਰਹੀ ਹੈ। ਇਹ ਯਾਤਰਾ ਅਸਥਾਈ ਤੌਰ ’ਤੇ ਰੋਕੀ ਗਈ ਹੈ ਤੇ ਮੌਸਮ ਸਾਫ ਹੋਣ ਤੋਂ ਬਾਅਦ ਯਾਤਰਾ ਮੁੜ ਸ਼ੁਰੂ ਕਰਵਾ ਦਿੱਤੀ ਜਾਵੇਗੀ।ਅਧਿਕਾਰੀਆਂ ਨੇ ਕਿਹਾ ਕਿ ਹੁਣ ਤੱਕ 3880 ਮੀਟਰ ’ਤੇ ਸਥਿਤ ਅਮਰਨਾਥ ਗੁਫ਼ਾ ਦੇ ਡੇਢ ਲੱਖ ਤੋਂ ਵੱਧ ਸ਼ਰਧਾਲੂਆਂ ਨੇ ਦਰਸ਼ਨ ਕੀਤੇ ਹਨ।





