ਸ਼ਤਰੰਜ ਖੇਡਦੇ-ਖੇਡਦੇ ਮੌਤ

0
145

ਨਵੀਂ ਦਿੱਲੀ : ਬੰਗਲਾਦੇਸ਼ ਦੇ ਟਾਪ ਰੈਂਕ ਸ਼ਤਰੰਜ ਗ੍ਰੈਂਡਮਾਸਟਰ ਜਿਯਾਉਰ ਰਹਿਮਾਨ ਦੀ ਰਾਸ਼ਟਰੀ ਚੈਂਪੀਅਨਸ਼ਿਪ ਮੈਚ ਦੌਰਾਨ ਮੌਤ ਹੋ ਗਈ। ਸ਼ੁੱਕਰਵਾਰ ਨੂੰ ਜਿਯਾਉਰ ਰਹਿਮਾਨ ਇਮ ਮੈ ਖੇਡ ਰਹੇ ਸਨ, ਉਸੇ ਸਮੇਂ ਉਨ੍ਹਾ ਨੂੰ ਦਿਲ ਦਾ ਦੌਰਾ ਪਿਆ ਅਤੇ ਉਥੇ ਹੀ ਉਨ੍ਹਾ ਦੀ ਮੌਤ ਹੋ ਗਈ। ਉਨ੍ਹਾ ਦੀ ਉਮਰ 50 ਸਾਲ ਸੀ। ਉਨ੍ਹਾ ਸਾਹਮਣੇ ਬੈਠੇ ਖਿਡਾਰੀ ਨੇ ਦੱਸਿਆ ਕਿ ਉਨ੍ਹਾ ਨੂੰ ਲੱਗਾ ਕਿ ਜਿਯਾਉਰ ਪਾਣੀ ਦੀ ਬੋਤਲ ਚੁੱਕਣ ਲਈ ਝੁਕੇ ਹਨ, ਪਰ ਉਹ ਇਸ ਤੋਂ ਬਾਅਦ ਉਠ ਨਹੀਂ ਸਕੇ। ਬੰਗਲਾਦੇਸ਼ ਸ਼ਤਰੰਜ ਮਹਾਂਸੰਘ ਦੇ ਜਨਰਲ ਸਕੱਤਰ ਸ਼ਹਾਬਉਦੀਨ ਸ਼ਮੀਮ ਅਨੁਸਾਰ ਜਿਯਾਉਰ ਮੈਚ ਦੌਰਾਨ ਬੇਹੋਸ਼ ਹੋ ਗਏ ਸਨ, ਜਿਸ ਤੋਂ ਬਾਅਦ ਉਨ੍ਹਾ ਨੂੰ ਢਾਕਾ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾ ਨੂੰ ਮਿ੍ਰਤਕ ਐਲਾਨ ਦਿੱਤਾ।

LEAVE A REPLY

Please enter your comment!
Please enter your name here