ਗੁਰਦੁਆਰਾ ਮਜਨੂੰ ਕਾ ਟਿੱਲਾ ਨੇੜੇ ਨਵਾਂ ਅਸਥ ਘਾਟ

0
82

ਨਵੀਂ ਦਿੱਲੀ : ਗੁਰਦੁਆਰਾ ਮਜਨੂੰ ਕਾ ਟਿੱਲਾ ਵਿਖੇ ਰਾਜ ਸਭਾ ਮੈਂਬਰ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਅਸਥੀਆਂ ਪ੍ਰਵਾਹ ਕਰਨ ਲਈ ਨਵੇਂ ਅਸਥ ਘਾਟ ਦਾ ਉਦਘਾਟਨ ਕੀਤਾ। ਡਾ. ਸਾਹਨੀ ਦੀ ਵਿੱਤੀ ਮਦਦ ਨਾਲ ਬਣੇ ਇਸ ਪ੍ਰੋਜੈਕਟ ਤਹਿਤ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀ ਦੇਖ-ਰੇਖ ਹੇਠ ਅੰਤਮ ਸੰਸਕਾਰ ਕਰਨ ਲਈ ਪਹਿਲਾਂ ਤੋਂ ਟੁੱਟੇ ਹੋਏ ਘਾਟ ਨੂੰ ਇੱਕ ਸ਼ਾਂਤ ਜਗ੍ਹਾ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ। ਡਾ. ਸਾਹਨੀ ਨੇ ਕਿਹਾ ਕਿ ਇਹ ਅਸਥ ਘਾਟ ਸਿਰਫ ਸਿੱਖ ਭਾਈਚਾਰੇ ਲਈ ਨਹੀਂ, ਬਲਕਿ ਸਾਰੇ ਦਿੱਲੀ ਵਾਸੀਆਂ ਨੂੰ ਸਹੂਲਤ ਦੇਵੇਗਾ। ਉਨ੍ਹਾ ਕਿਹਾ ਕਿ ਗੁਰਦੁਆਰਾ ਮਜਨੂੰ ਕਾ ਟਿੱਲਾ ਵਿਖੇ ਨਵੇਂ ਅਸਥ ਘਾਟ ਵਿਚ ਅਧਿਆਤਮਕ ਸੰਗੀਤ, ਅਰਦਾਸ ਹਾਲ, ਸ਼ਾਂਤ ਮਾਹੌਲ, ਸੁਚੱਜੀ ਤੇ ਆਦਰਪੂਰਨ ਸਥਾਨ ਲਈ ਚੰਗੀ ਤਰ੍ਹਾਂ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਤੇ ਜਨਰਲ ਸਕੱਤਰ ਜਗਦੀਪ ਸਿੰਘ ਕਾਹਲੋਂ ਮੌਜੂਦ ਸਨ।

LEAVE A REPLY

Please enter your comment!
Please enter your name here