ਡੀ ਜੀ ਪੀ ਵੱਲੋਂ ਮੁਕਾਬਲੇ ਵਾਲੀ ਥਾਂ ਦਾ ਦੌਰਾ

0
121

ਜੰਮੂ : ਜੰਮੂ-ਕਸ਼ਮੀਰ ਦੇ ਡੀ ਜੀ ਪੀ ਸ੍ਰੀ ਆਰ ਆਰ ਸਵੈਨ ਨੇ ਮੰਗਲਵਾਰ ਕਠੂਆ ਜ਼ਿਲ੍ਹੇ ’ਚ ਮਛੇੜੀ ਖੇਤਰ ਦਾ ਜਾਇਜ਼ਾ ਲਿਆ, ਜਿੱਥੇ ਸੁਰੱਖਿਆ ਬਲਾਂ ਤੇ ਦਹਿਸ਼ਤਗਰਦਾਂ ਦਰਮਿਆਨ ਮੁਕਾਬਲਾ ਜਾਰੀ ਹੈ। ਦਹਿਸ਼ਤਗਰਦਾਂ ਨੇ ਸੋਮਵਾਰ ਫੌਜੀ ਵਾਹਨ ’ਤੇ ਗਰਨੇਡ ਸੁੱਟ ਕੇ ਗੋਲੀਬਾਰੀ ਕੀਤੀ ਸੀ, ਜਿਸ ਕਾਰਨ ਪੰਜ ਜਵਾਨ ਸ਼ਹੀਦ ਹੋ ਗਏ ਸਨ ਅਤੇ ਪੰਜ ਜਵਾਨ ਜ਼ਖਮੀ ਹੋ ਗਏ ਸਨ। ਏ ਡੀ ਜੀ ਪੀ (ਲਾਅ ਐਂਡ ਆਰਡਰ) ਵਿਜੇ ਕੁਮਾਰ ਅਤੇ ਏ ਡੀ ਜੀ ਪੀ ਜੰਮੂ ਜ਼ੋਨ ਵੀ ਡੀ ਜੀ ਪੀ ਨਾਲ ਮੌਜੂਦ ਸਨ। ਉਨ੍ਹਾਂ ਪੁਲਸ ਤੇ ਫੌਜ ਦੇ ਅਧਿਕਾਰੀਆਂ ਨਾਲ ਮੀਟਿੰਗ ਕਰ ਕੇ ਹਾਲਾਤ ਦਾ ਜਾਇਜ਼ਾ ਲਿਆ।

LEAVE A REPLY

Please enter your comment!
Please enter your name here